ਮਲੌਦ (ਲੁਧਿਆਣਾ ) : ਥਾਣਾ ਮਲੌਦ ਪੁਲਿਸ ਨੂੰ ਚੋਰੀ ਦੇ 2 ਕੈਮਰਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਮਲੌਦ ਦੇ ਮੁਖੀ ਗੁਰਦੀਪ ਸਿੰਘ ਬਰਾੜ ਨੇ ਦੱਸਿਆ ਆਸ਼ਾ ਰਾਣੀ ਪੁੱਤਰੀ ਸਾਧੂ ਰਾਮ ਵਾਸੀ ਮਦਨੀਪੁਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸਬ ਤਹਿਸੀਲ ਮਲੌਦ ਵਿਖੇ ਪੰਧੇਰ ਸਟੂਡੀਓ ‘ਤੇ ਕੰਮ ਕਰਦੀ ਹੈ।
ਉਥੇ ਜਦੋਂ ਉਸ ਨੇ 23 ਫਰਵਰੀ ਨੂੰ ਸਵੇਰੇ ਦੁਕਾਨ ਖੋਲ੍ਹੀ ਤਾਂ ਸਬ ਤਹਿਸੀਲ ਵਾਲੇ ਪਾਸੇ ਦਾ ਜਿੰਦਰਾ ਟੁੱਟਾ ਹੋਇਆ ਸੀ ਤੇ ਦੁਕਾਨ ‘ਚੋਂ ਨਿਕੋਨ ਤੇ ਕੋਡੈਕ ਕੰਪਨੀ ਦੇ 2 ਕੈਮਰੇ ਗਾਇਬ ਸਨ। ਥਾਣਾ ਮੁਖੀ ਨੇ ਦੱਸਿਆ ਸ਼ਿਕਾਇਤਕਰਤਾ ਦੀ ਸਨਾਖ਼ਤ ‘ਤੇ ਮੁਲਜ਼ਮ ਗੁਰਜੰਟ ਸਿੰਘ ਵਾਸੀ ਮਲੌਦ ਨੂੰ ਉਕਤ ਕੈਮਰਿਆਂ ਸਮੇਤ ਦਾਣਾ ਮੰਡੀ ਮਲੌਦ ਤੋਂ ਗਿ੍ਫਤਾਰ ਕੀਤਾ ਤੇ ਮਾਮਲਾ ਦਰਜ ਕਰਕੇ ਪਹੁਪ੍ਰਰਤਾਲ ਕਰ ਰਹੀ ਹੈ।