Connect with us

ਪੰਜਾਬੀ

ਇੱਕ ਗਲਤੀ ਸਿਹਤ ‘ਤੇ ਭਾਰੀ :  ਖੜ੍ਹੇ ਹੋ ਕੇ ਪਾਣੀ ਪੀਣ ਦੇ ਜਾਣੋ ਨੁਕਸਾਨ

Published

on

Standing drinking water effects

ਖੜ੍ਹੇ ਹੋ ਕੇ ਪਾਣੀ ਪੀਣਾ ਕੁਝ ਲੋਕਾਂ ਦੀ ਆਦਤ ਬਣ ਜਾਂਦੀ ਹੈ। ਪਰ ਵਧੀਆ ਸਿਹਤ ਲਈ ਤੁਹਾਨੂੰ ਪਾਣੀ ਪੀਣ ਦਾ ਸਹੀ ਤਰੀਕਾ ਵੀ ਪਤਾ ਹੋਣਾ ਚਾਹੀਦਾ ਹੈ। ਮਾਹਿਰਾਂ ਅਤੇ ਆਯੁਰਵੇਦ ਅਨੁਸਾਰ ਖੜ੍ਹੇ ਹੋ ਕੇ ਪਾਣੀ ਪੀਣ ਦਾ ਤਰੀਕਾ ਬਿਲਕੁਲ ਗਲਤ ਹੈ। ਇਸ ਨਾਲ ਭਵਿੱਖ ਵਿੱਚ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਿਹਤ ਨੂੰ ਕੀ ਨੁਕਸਾਨ ਹੁੰਦਾ ਹੈ।

ਪਾਣੀ ਪੀਣ ਦਾ ਸਹੀ ਤਰੀਕਾ : ਪਾਣੀ ਪੀਣ ਦਾ ਸਹੀ ਤਰੀਕਾ ਹੈ ਕੁਰਸੀ ‘ਤੇ ਬੈਠ ਕੇ ਪਾਣੀ ਪੀਂਦੇ ਸਮੇਂ ਪਿੱਠ ਨੂੰ ਸਿੱਧਾ ਰੱਖਣਾ। ਇਸ ਤਰ੍ਹਾਂ ਪੌਸ਼ਟਿਕ ਤੱਤ ਦਿਮਾਗ ਤੱਕ ਪਹੁੰਚਦੇ ਹਨ ਅਤੇ ਦਿਮਾਗ ਦੀ ਗਤੀਵਿਧੀ ‘ਚ ਸੁਧਾਰ ਕਰਦੇ ਹਨ। ਇੰਨਾ ਹੀ ਨਹੀਂ ਤੁਹਾਡੀ ਪਾਚਨ ਕਿਰਿਆ ‘ਚ ਸੁਧਾਰ ਹੋਵੇਗਾ, ਅਤੇ ਤੁਸੀਂ ਫੁੱਲੇ ਹੋਏ ਮਹਿਸੂਸ ਨਹੀਂ ਕਰੋਗੇ।

ਪਾਚਨ ਕਿਰਿਆ ‘ਤੇ ਅਸਰ : ਆਯੁਰਵੇਦ ਦੇ ਅਨੁਸਾਰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਤੁਹਾਡੀ ਪਾਚਨ ਪ੍ਰਣਾਲੀ ਖਰਾਬ ਹੋ ਸਕਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪੇਟ ਦੇ ਹੇਠਲੇ ਹਿੱਸੇ ‘ਤੇ ਦਬਾਅ ਪੈਂਦਾ ਹੈ ਜਿਸ ਨਾਲ ਪਾਚਨ ਤੰਤਰ ਖਰਾਬ ਹੁੰਦਾ ਹੈ।

ਫੇਫੜਿਆਂ ਨੂੰ ਨੁਕਸਾਨ : ਇਸ ਨਾਲ ਫੇਫੜਿਆਂ ‘ਤੇ ਵੀ ਬੁਰਾ ਅਸਰ ਪੈਂਦਾ ਹੈ ਕਿਉਂਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਭੋਜਨ ਅਤੇ ਹਵਾ ਦੀਆਂ ਪਾਈਪਾਂ ‘ਚ ਆਕਸੀਜਨ ਦੀ ਸਪਲਾਈ ਬੰਦ ਹੋ ਜਾਂਦੀ ਹੈ। ਉੱਥੇ ਹੀ ਜ਼ਰੂਰੀ ਪੌਸ਼ਟਿਕ ਤੱਤ ਅਤੇ ਵਿਟਾਮਿਨ ਲੀਵਰ ਅਤੇ ਪਾਚਨ ਪ੍ਰਣਾਲੀ ਤੱਕ ਨਹੀਂ ਪਹੁੰਚਦੇ, ਜੋ ਫੇਫੜਿਆਂ ਅਤੇ ਦਿਲ ਦੇ ਕੰਮ ‘ਚ ਰੁਕਾਵਟ ਪਾਉਂਦੇ ਹਨ।

ਗਠੀਏ ਦੀ ਸਮੱਸਿਆ : ਮਾਹਿਰਾਂ ਅਨੁਸਾਰ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਇਹ ਗੋਡਿਆਂ ‘ਚ ਜਮ੍ਹਾ ਹੋ ਜਾਂਦਾ ਹੈ ਜਿਸ ਨਾਲ ਜੋੜਾਂ ‘ਚ ਦਰਦ ਹੋ ਸਕਦਾ ਹੈ। ਦਰਅਸਲ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਨਸਾਂ ਤਣਾਅ ਦੀ ਸਥਿਤੀ ‘ਚ ਹੁੰਦੀਆਂ ਹਨ ਜਿਸ ਨਾਲ ਤਰਲ ਪਦਾਰਥਾਂ ਦਾ ਸੰਤੁਲਨ ਵਿਗੜਦਾ ਹੈ। ਇਸ ਨਾਲ ਗਠੀਏ ਨੂੰ ਟ੍ਰਿਗਰ ਕਰਨ ਵਾਲੇ ਟੌਕਸਿਨਸ ਜੋੜਾਂ ‘ਚ ਜਮ੍ਹਾ ਹੋ ਜਾਂਦੇ ਹਨ।

ਕਿਡਨੀ ਨੂੰ ਨੁਕਸਾਨ : ਖੋਜ ਦੇ ਅਨੁਸਾਰ ਬਲੈਡਰ ‘ਚ ਪਾਣੀ ਦੀਆਂ ਅਸ਼ੁੱਧੀਆਂ ਜਮ੍ਹਾਂ ਹੋ ਜਾਂਦੀਆਂ ਹਨ ਜੋ ਕਿਡਨੀ ਦੇ ਕੰਮਕਾਜ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਨਾਲ ਕਿਡਨੀ ਸਟੋਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪੇਟ ਤਾਂ ਭਰ ਜਾਂਦਾ ਹੈ ਪਰ ਪਿਆਸ ਨਹੀਂ ਬੁਝਦੀ। ਅਜਿਹੇ ‘ਚ ਤੁਹਾਨੂੰ ਵਾਰ-ਵਾਰ ਪਿਆਸ ਲੱਗਦੀ ਹੈ।

Facebook Comments

Trending