Connect with us

ਖੇਤੀਬਾੜੀ

 ਜੈਵਿਕ ਖੇਤੀ ਬਾਰੇ ਲਗਾਇਆ ਇੱਕ ਰੋਜ਼ਾ ਸਿਖਲਾਈ ਕੈਂਪ

Published

on

One day training camp conducted on organic farming

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਰਗੈਨਿਕ ਫਾਰਮਰਜ਼ ਕਲੱਬ (ਰਜਿ:) ਦਾ ਇਕ ਰੋਜ਼ਾ ਰਾਜ ਪੱਧਰੀ ਸਿਖਲਾਈ ਕੈਂਪ ਲਗਾਇਆ ਗਿਆ । ਇਸ ਵਿੱਚ 35 ਦੇ ਕਰੀਬ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ । ਇਸ ਕੈਂਪ ਦੇ ਪ੍ਰੋਗਰਾਮ ਡਾਇਰੈਕਟਰ ਡਾ. ਅਸ਼ੋਕ ਕੁਮਾਰ ਨਿਰਦੇਸ਼ਕ ਪਸਾਰ ਸਿੱਖਿਆ ਤੇ ਪ੍ਰੋਗਰਾਮ ਐਸੋਸੀਏਟ ਡਾਇਰੈਕਟਰ ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਸਨ ।

ਕੈਂਪ ਦੀ ਸ਼ੁਰੂਆਤ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀ.ਏ.ਯੂ. ਦੇ ਵੱਖ-ਵੱਖ ਕਿਸਾਨ ਕਲੱਬਾਂ ਅਤੇ ਪੀ.ਏ.ਯੂ. ਵਿਖੇ ਕਰਵਾਏ ਜਾਂਦੇ ਵੱਖ-ਵੱਖ ਸਿਖਲਾਈ ਕੋਰਸਾਂ ਦੀ ਜਾਣਕਾਰੀ ਦੇ ਕੇ ਕੀਤੀ । ਇਸ ਤੋਂ ਬਾਅਦ ਸਕੂਲ ਆਫ ਆਰਗੈਨਿਕ ਫਾਰਮਿੰਗ ਤੋਂ ਡਾ. ਅਮਨਦੀਪ ਸਿੰਘ ਸਿੱਧੂ ਨੇ ਕਣਕ ਦੀ ਜੈਵਿਕ ਕਾਸ਼ਤ ਬਾਰੇ ਦੱਸਿਆ ਤੇ ਡਾ. ਸੁਭਾਸ਼ ਸਿੰਘ ਨੇ ਫਸਲ ਨੂੰ ਕੀੜਿਆਂ ਤੇ ਬਿਮਾਰੀਆਂ ਤੋਂ ਬਚਾਉਣ ਦੇ ਜੈਵਿਕ ਢੰਗਾਂ ਦੀ ਚਰਚਾ ਕੀਤੀ ।

ਇਸ ਤੋਂ ਬਾਅਦ ਅਗਾਂਹਵਧੂ ਕਿਸਾਨ ਮਨਪ੍ਰੀਤ ਸਿੰਘ ਗਰੇਵਾਲ ਤੇ ਅੰਮਿ੍ਤ ਸਿੰਘ ਚਾਹਲ ਨੇ ਕਿਸਾਨਾਂ ਅੱਗੇ ਆਪਣੇ ਵਿਚਾਰ ਰੱਖੇ । ਅੰਤ ਵਿੱਚ ਅਮਨਦੀਪ ਸਿੰਘ ਚੀਮਾ ਨੇ ਸਾਰੇ ਮੈਂਬਰ ਸਾਹਿਬਾਨ ਅਤੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ । ਡਾ. ਲਵਲੀਸ਼ ਗਰਗ ਇਸ ਪ੍ਰੋਗਰਾਮ ਦੇ ਕੁਆਰਡੀਨੇਟਰ ਰਹੇ ।

Facebook Comments

Trending