ਲੁਧਿਆਣਾ : ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਪੰਜਾਬ ਦੇ ਲੁਧਿਆਣਾ ਚੈਪਟਰ ਤੇ ਲੁਧਿਆਣਾ ਸੈਨੇਟਰੀ ਐਂਡ ਪਾਇਪ ਟਰੇਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ 10ਵੀਂ ਇੰਨਟੈਕਸ ਪ੍ਰਦਰਸ਼ਨੀ ਲਗਾਈ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਿਰੋਜ਼ਪੁਰ ਰੋਡ ਲੁਧਿਆਣਾ ਦੇ ਮੇਲਾ ਗਰਾਊਾਡ ਵਿਖੇ ਲਗਾਈ ਗਈ ਪ੍ਰਦਰਸ਼ਨੀ ਦੇ ਤੀਸਰੇ ਦਿਨ ਵੱਡੀ ਗਿਣਤੀ ਵਿਚ ਆਰਕੀਟੈਕਾਂ ਤੇ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ। ਪ੍ਰਦਰਸ਼ਨੀ ਵਿਚ 200 ਕੌਮੀ ਤੇ ਕੌਮਾਂਤਰੀ ਕੰਪਨੀਆਂ ਵਲੋਂ ਆਪਣੇ 1 ਹਜ਼ਾਰ ਤੋਂ ਵੱਧ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਹਨ।
ਪ੍ਰਦਰਸ਼ਨੀ ‘ਚ ਲੋਕਾਂ ਨੇ ਪ੍ਰਦਰਸ਼ਿਤ ਨਵੀਨਤਮ ਯੰਤਰਾਂ ਤੇ ਤਕਨਾਲੋਜੀ ਵਿਚ ਡੂੰਘੀ ਦਿਲਚਸਪੀ ਦਿਖਾਈ ਤੇ ਇਸ ਦਾ ਲਾਭ ਲਿਆ। ਪਿਛਲੇ ਤਿੰਨ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ, ਜੰਮੂ, ਉਤਰਾਖੰਡ ਤੇ ਚੰਡੀਗੜ੍ਹ ਦੇ 600 ਤੋਂ ਵੱਧ ਆਰਕੀਟੈਕਟਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਤੇ ਪ੍ਰਦਰਸ਼ਨੀ ਵਿਚ ਉਤਪਾਦ ਪ੍ਰਦਰਸ਼ਿਤ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ।
ਤੀਸਰੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬਸੀ ਨੇ ਕਿਹਾ ਕਿ ਪ੍ਰਦਰਸ਼ਨੀ ਇਕ ਛੱਤ ਹੇਠਾਂ ਲੋਕਾਂ ਨੂੰ ਸਾਰੇ ਉਤਪਾਦ ਦੇਖਣ ਦਾ ਵਧੀਆ ਸਾਧਨ ਹੈ। ਇਸ ਮੌਕੇ ਉਪਕਾਰ ਸਿੰਘ ਆਹੂਜਾ ਪ੍ਰਧਾਨ (ਸੀਸੂ), ਆਰਕੀਟੈਕ ਸੰਜੇ ਗੋਇਲ, ਗੁਰਵਿੰਦਰ ਸਿੰਘ ਸਚਦੇਵਾ, ਜਗਦੇਵ ਸਿੰਘ ਸੇਖੋਂ ਜ਼ੋਨਲ ਕਮਿਸ਼ਨਰ, ਜਗਬੀਰ ਸਿੰਘ ਸੋਖੀ, ਤੇਜਵਿੰਦਰ ਸਿੰਘ ਐਮ.ਡੀ. ਬਿੱਗ ਬੇਨ ਐਕਸਪੋਰਟਸ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ।