ਲੁਧਿਆਣਾ : ਕੋਵਿਡ 19 ਕਾਰਨ ਟ੍ਰੇਨਾਂ ਵਿਚ ਬੰਦ ਕੀਤੀ ਗਈ ਆਨ ਦ ਸਪਾਟ ਟਿਕਟ ਸਹੂਲਤ ਨੂੰ ਇਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਰੇਲਵੇ ਨੇ ਕਈ ਗੱਡੀਆਂ ਵਿਚ ਹੁਣ ਜਨਰਲ ਟਿਕਟ ਰਾਹੀਂ ਸਫਰ ਨੂੰ ਸ਼ੁਰੂ ਕਰ ਦਿੱਤਾ ਹੈ। ਖਾਸ ਤੌਰ ’ਤੇ ਯੂਪੀ ਤੇ ਬਿਹਾਰ ਜਾਣ ਵਾਲੇ ਯਾਤਰੀ ਇਸ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ। ਇਸ ਨੂੰ ਲੈ ਕੇ ਮੰਡਲ ਵੱਲੋਂ ਕੁਝ ਟ੍ਰੇਨਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਵਿਚ ਯਾਤਰੀ ਆਨ ਦ ਸਪਾਟ ਟਿਕਟ ਲੈ ਕੇ ਸਫਰ ਕਰ ਸਕਣਗੇ।
ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਕਾਰਨ ਜ਼ਿਆਦਾਤਰ ਟਰੇਨਾਂ ‘ਚ ਜਨਰਲ ਟਿਕਟ ਦੀ ਸਹੂਲਤ ਬੰਦ ਕਰ ਦਿੱਤੀ ਗਈ ਸੀ। ਯਾਤਰੀ ਸਿਰਫ਼ ਰਾਖਵੀਂ ਬੁਕਿੰਗ ਰਾਹੀਂ ਹੀ ਸਫ਼ਰ ਕਰ ਸਕਦੇ ਸਨ। ਹੁਣ ਜਨਰਲ ਟਿਕਟ ਨਾਲ ਰੇਲਵੇ ਸਟੇਸ਼ਨ ਮੁੜ ਪੁਰਾਣੇ ਪੜਾਅ ਵੱਲ ਮੁੜਨਗੇ। ਲੁਧਿਆਣਾ ਤੋਂ ਜਨਰਲ ਟਿਕਟ ਦੀ ਸਹੂਲਤ ਸ਼ੁਰੂ ਕਰਨ ਵਾਲੀਆਂ ਰੇਲਗੱਡੀਆਂ ਦੀ ਗਿਣਤੀ 31 ਹੈ।
ਇਨ੍ਹਾਂ ਟਰੇਨਾਂ ‘ਚ ਜਨਰਲ ਕੋਚ ਦੀ ਸੁਵਿਧਾ ਸ਼ੁਰੂ ਹੋਵੇਗੀ:
12232/31 (ਚੰਡੀਗੜ੍ਹ-ਲਖਨਊ), ਟਰੇਨ ਨੰਬਰ 14610/09 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਰਿਸ਼ੀਕੇਸ਼), ਟਰੇਨ ਨੰਬਰ 14631/32 (ਅੰਮ੍ਰਿਤਸਰ-ਦੇਹਰਾਦੂਨ), ਟਰੇਨ ਨੰਬਰ 12238/37 (ਜੰਮੂ ਤਵੀ-ਵਾਰਾਨਸੀ), ਟਰੇਨ ਨੰਬਰ 14012/11, ਟਰੇਨ ਨੰਬਰ 14218/17 (ਚੰਡੀਗੜ੍ਹ-ਪ੍ਰਯਾਗ ਘਾਟ), ਟਰੇਨ ਨੰਬਰ 14508/07 (ਫਾਜ਼ਿਲਕਾ-ਦਿੱਲੀ), ਟਰੇਨ ਨੰਬਰ 12460/59 (ਅੰਮ੍ਰਿਤਸਰ-ਦਿੱਲੀ), ਟਰੇਨ ਨੰਬਰ 22430/29 (ਪਠਾਨਕੋਟ-ਦਿੱਲੀ), ਟਰੇਨ ਨੰਬਰ 12498/97 (ਅੰਮ੍ਰਿਤਸਰ-ਦਿੱਲੀ), ਟਰੇਨ ਨੰਬਰ 14034/33 (ਜੰਮੂ ਤਵੀ-ਦਿੱਲੀ), ਟਰੇਨ ਨੰਬਰ 14554/53 (ਅੰਬ-ਦਿੱਲੀ), ਟਰੇਨ ਨੰਬਰ 14315/16 (ਬਰੇਲੀ-ਦਿੱਲੀ), ਟਰੇਨ ਨੰਬਰ 14236/32 (ਬਨਾਰਸ-ਬਰੇਲੀ), ਟਰੇਨ ਨੰਬਰ 14307/08 (ਪ੍ਰਯਾਗ ਘਾਟ-ਬਰੇਲੀ), ਟਰੇਨ ਨੰਬਰ 14266/65 (ਬਨਾਰਸ-ਦੇਹਰਾਦੂਨ) ਟਰੇਨ ਨੰਬਰ 14042/41 (ਦਿੱਲੀ-ਦੇਹਰਾਦੂਨ), ਟਰੇਨ ਨੰਬਰ 14207/08 (ਦਿੱਲੀ-ਪ੍ਰਤਾਪਗੜ੍ਹ), ਟਰੇਨ ਨੰਬਰ 14230/29 (ਪ੍ਰਯਾਗ ਘਾਟ- ਰਿਸ਼ੀਕੇਸ਼), ਟਰੇਨ ਨੰਬਰ 12242/41 (ਅੰਮ੍ਰਿਤਸਰ-ਚੰਡੀਗੜ੍ਹ), ਟਰੇਨ ਨੰਬਰ 12412/11 (ਅੰਮ੍ਰਿਤਸਰ-ਚੰਡੀਗੜ੍ਹ), ਟਰੇਨ ਨੰਬਰ 14606/05 (ਜੰਮੂਤਵੀ-ਰਿਸ਼ੀਕੇਸ਼), ਟਰੇਨ ਨੰਬਰ 14682/81 (ਜਲੰਧਰ-ਦਿੱਲੀ), ਟਰੇਨ ਨੰਬਰ 22479/80 (ਲੋਹੀਆ ਖਾਸ-ਦਿੱਲੀ), ਟਰੇਨ ਨੰਬਰ 22486/85 (ਮੋਗਾ ਨਵੀਂ-ਦਿੱਲੀ), ਟਰੇਨ ਨੰਬਰ 12446/45 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ – ਨਵੀਂ ਦਿੱਲੀ),ਟਰੇਨ ਨੰਬਰ 12420/19 (ਲਖਨਊ – ਨਵੀਂ ਦਿੱਲੀ), ਟ੍ਰੇਨ ਨੰਬਰ 14206/05 (ਫੈਜ਼ਾਬਾਦ – ਦਿੱਲੀ), ਟਰੇਨ ਨੰਬਰ 14511/12 (ਪ੍ਰਯਾਗ ਘਾਟ – ਸਹਾਰਨਪੁਰ), ਟਰੇਨ ਨੰਬਰ 14220/19 (ਲਖਨਊ-ਬਨਾਰਸ), ਰੇਲਗੱਡੀ ਨੰਬਰ 20401/02 (ਬਨਾਰਸ-ਲਖਨਊ) ਰੇਲ ਗੱਡੀਆਂ ਵਿੱਚ ਜਨਰਲ ਕੋਚ ਲਗਾਏ ਜਾਣਗੇ।