Connect with us

ਪੰਜਾਬੀ

ਲੁਧਿਆਣਾ ‘ਚ ਸ਼ਿਵਰਾਤਰੀ ਨੂੰ ਲੈ ਕੇ ਸ਼ਿਵ ਮੰਦਰ ਚਹਿਲਾਂ ਵਿਖੇ ਪੁਲਸ ਨੇ ਲਿਆ ਸੁਰੱਖਿਆ ਦਾ ਜਾਇਜ਼ਾ

Published

on

On the occasion of Shivratri in Ludhiana, the police took a security review at Shiv Mandir Chahlan

ਲੁਧਿਆਣਾ : ਸ਼੍ਰੀ ਮੁਕਤੇਸ਼ਵਰ ਮਹਾਦੇਵ ਮੁਕਤੀਧਾਮ ਸ਼ਿਵ ਮੰਦਰ ਚਹਿਲਾਂ ਵਿਖੇ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਭੋਲੇਨਾਥ ਦੀ ਅਪਾਰ ਕ੍ਰਿਪਾ ਨਾਲ ਬੜੀ ਸ਼ਰਧਾ ਭਾਵਨਾ ਸਹਿਤ 18 ਫਰਵਰੀ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ਿਵਰਾਤਰੀ ਦੇ ਦਿਹਾੜੇ ’ਤੇ ਮੰਦਰ ਚਹਿਲਾਂ ਵਿਖੇ ਸੁਰੱਖਿਆ ਪ੍ਰਬੰਧ ਦਾ ਨਿਰੀਖਣ ਕਰਨ ਲਈ ਇਲਾਕੇ ਦੇ ਨਵ-ਨਿਯੁਕਤ ਐੱਸ. ਐੱਸ. ਪੀ. ਅਮਨੀਤ ਕੋਂਡਲ (ਖੰਨਾ) ਤੇ ਇਲਾਕੇ ਦੀ ਐੱਸ. ਪੀ. ਗੁਰਪ੍ਰੀਤ ਪੂਰੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

ਇਸ ਮੌਕੇ ਗੁਰਪ੍ਰੀਤ ਕੌਰ ਪੂਰੇਵਾਲ ਨੇ ਭੋਲੇਨਾਥ ਦੇ ਮੰਦਰ ’ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਨਾਲ ਮੰਦਰ ’ਚ ਸ਼ਿਵਰਾਤਰੀ ਦੇ ਦਿਹਾੜੇ ’ਤੇ ਲੱਗ ਰਹੇ ਵੱਖ-ਵੱਖ ਪੰਡਾਲਾਂ ’ਚ ਨਿਰੀਖਣ ਕੀਤਾ ਗਿਆ ਤੇ ਟ੍ਰੈਫਿਕ ਦੀ ਸਮੱਸਿਆ ਨਾ ਆ ਸਕੇ, ਉਸ ਬਾਰੇ ਵੀ ਜਾਂਚ-ਪੜਤਾਲ ਕੀਤੀ ਗਈ। ਸੰਬੋਧਨ ਕਰਦਿਆਂ ਗੁਰਪ੍ਰੀਤ ਕੌਰ ਪੂਰੇਵਾਲ ਨੇ ਕਿਹਾ ਕਿ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਚਹਿਲਾਂ ਵਿਖੇ ਮਨਾਇਆ ਜਾ ਰਿਹਾ ਹੈ। ਉਸ ਦੀ ਸੁਰੱਖਿਆ ਪ੍ਰਬੰਧ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ।

ਉਨ੍ਹਾਂ ਮੰਦਰ ਕਮੇਟੀ ਨੂੰ ਕਿਹਾ ਕਿ ਸ਼ਿਵਰਾਤਰੀ ਦੇ ਦਿਹਾੜੇ ’ਤੇ ਕਾਨੂੰਨ ਦੇ ਨਿਯਮਾਂ ਅਨੁਸਾਰ ਹੀ ਚੱਲਿਆ ਜਾਵੇ, ਤਾਂ ਜੋ ਸ਼ਿਵ ਭਗਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਚੰਦਰ ਮੋਹਨ ਸ਼ਰਮਾ ਨੇ ਐੱਸ. ਐੱਸ. ਪੀ. ਅਮਨੀਤ ਕੋਂਡਲ ਤੇ ਐੱਸ. ਪੀ. ਗੁਰਪ੍ਰੀਤ ਪੂਰੇਵਾਲ ਨੂੰ ਭੋਲੇਨਾਥ ਦੇ ਸ਼ਿਵਲਿੰਗ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਭਰੋਸਾ ਦਿਵਾਇਆ ਕਿ ਮੰਦਰ ਕਮੇਟੀ ਵੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰੇਗੀ।

Facebook Comments

Trending