ਪੰਜਾਬੀ
ਮਾਂ ਦੇ ਜਨਮਦਿਨ ਮੌਕੇ ਨੀਰੂ ਬਾਜਵਾ ਨੇ ਪੋਸਟ ਕੀਤੀ ਸਾਂਝੀ, ਕਿਹਾ- ‘ਸਭ ਤੋਂ ਸ਼ਾਨਦਾਰ ਮੰਮੀ ਹੋਣ ਲਈ ਤੁਹਾਡਾ ਧੰਨਵਾਦ’
Published
2 years agoon
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇੰਨੀ ਆਪਣੀ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ ’ਚ ਹੈ। ਹਾਲ ਹੀ ’ਚ ਅਦਾਕਾਰਾ ਦੀਆਂ ਫ਼ਿਲਮਾਂ ‘ਮਾਂ ਦਾ ਲਾਡਲਾ’ ਅਤੇ ‘ਕ੍ਰਿਮੀਨਲ’ ਰਿਲੀਜ਼ ਹੋਈ ਹੈ। ਜਿਸ ਨੂੰ ਪ੍ਰਸ਼ੰਸਕਾਂ ਬੇਹੱਦ ਪਸੰਦ ਕਰ ਰਹੇ ਹਨ। ਅਦਾਕਾਰਾ ਸੋਸ਼ਲ ਮੀਡੀਆ ਰਾਹੀ ਪ੍ਰਸ਼ੰਸਕਾਂ ਨਾਲ ਨਵੇਂ ਅਪਡੇਟਸ, ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕਰਦੀ ਹੈ।
ਦੱਸ ਦੇਈਏ ਨੀਰੂ ਬਾਜਵਾ ਦੀ ਮਾਂ ਦਾ ਅੱਜ ਜਨਮਦਿਨ ਹੈ ਇਸ ਖ਼ਾਸ ਮੌਕੇ ਅਦਾਕਾਰਾ ਨੇ ਆਪਣੀ ਮਾਂ ਨਾਲ ਇਕ ਪਿਆਰੀ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਦੇਖ ਪ੍ਰਸ਼ੰਸਕ ਤਾਰੀਫ਼ਾ ਦੇ ਪੁੱਲ ਬੰਨ੍ਹਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਬੇਹੱਦ ਖੂਬਸੂਰਤ ਹੈ।
ਤਸਵੀਰ ਸਾਂਝੀ ਕਰਦੇ ਹੋਏ ਨੀਰੂ ਬਾਜਵਾ ਨੇ ਇਸ ਨਾਲ ਇਕ ਸ਼ਾਨਦਾਰ ਕੈਪਸ਼ਨ ਵੀ ਲਿੱਖੀ ਹੈ। ਜਿਸ ’ਤ ਅਦਾਕਾਰਾ ਨੇ ਲਿਖਿਆ ਹੈ ਕਿ ‘ਜਨਮਦਿਨ ਮੁਬਾਰਕ ਮਾਂ, ਮੈਂ ਤੁਹਾਨੂੰ ਪਿਆਰ ਕਰਦੀ ਹੈ ਸਭ ਤੋਂ ਸ਼ਾਨਦਾਰ ਮੰਮੀ ਹੋਣ ਲਈ ਤੁਹਾਡਾ ਧੰਨਵਾਦ।’ ਇਸ ਦੇ ਨਾਲ ਅਦਾਕਾਰਾ ਨੇ ਦਿਲ ਦਾ ਈਮੋਜ਼ੀ ਵੀ ਸਾਂਝਾ ਕੀਤਾ ਹੈ।
ਦੱਸ ਦੇਈਏ ਕਿ ਨੀਰੂ ਬਾਜਵਾ ਦੀਆਂ ਦੋ ਹੋਰ ਭੈਣਾਂ ਹਨ ਰੁਬੀਨਾ ਅਤੇ ਸਬਰੀਨਾ ਬਾਜਵਾ। ਅਦਾਕਾਰਾ ਦੇ ਪਿਤਾ ਦਾ ਦਿਹਾਂਤ ਤੋਂ ਬਾਅਦ ਨੀਰੂ ਦੀ ਮਾਂ ’ਤੇ ਦੋਵਾਂ ਧੀਆਂ ਦੀਆਂ ਜ਼ਿੰਮੇਵਾਰੀਆਂ ਪੈ ਗਈਆਂ। ਨੀਰੂ ਬਾਜਵਾ ਨੇ ਵੀ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਿਆ ਹੈ। ਨੀਰੂ ਬਾਜਵਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਪੰਜਾਬੀ ਇੰਡਸਟਰੀ ਨੂੰ ਲਗਾਤਾਰ ਦਮਦਾਰ ਫ਼ਿਲਮਾਂ ਦੇ ਰਹੀ ਹੈ। ਹਾਲ ਹੀ ’ਚ ਨੀਰੂ ਦੀਆਂ ‘ਮਾਂ ਦਾ ਲਾਡਲਾ’ ਅਤੇ ‘ਕ੍ਰਿਮੀਨਲ ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਅਦਾਕਾਰਾ ਦੀ ਆਉਣ ਵਾਲੀ ਫ਼ਿਲਮ ‘ਚੱਲ ਜਿੰਦੀਏ’ ਰਿਲੀਜ਼ ਹੋਣ ਲਈ ਤਿਆਰ ਹੈ।
,
You may like
-
ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਹੋਈ ਪੰਜਾਬੀ ਅਦਾਕਾਰਾ ਨੀਰੂ ਬਾਜਵਾ, ਜਾਣੋ ਕਿਉਂ…
-
ਲੁਧਿਆਣਾ ਦੇ ਖਾਲਸਾ ਕਾਲਜ ‘ਚ ਪਹੁੰਚੀ ਪੰਜਾਬੀ ਫਿਲਮ ‘ਬੂਹੇ-ਬਾਰੀਆਂ’ ਦੀ ਸਟਾਰ ਕਾਸਟ
-
ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਨੇ ਵਿਦਿਆਰਥੀਆਂ ਨਾਲ ਕੀਤੀ ਖ਼ਾਸ ਗੱਲਬਾਤ
-
ਨੀਰੂ ਬਾਜਵਾ ਨੇ ਸੀ. ਐੱਮ. ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਸੋਸ਼ਲ ਮੀਡੀਆ ‘ਤੇ ਲਿਖੀ ਇਹ ਗੱਲ
-
ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ਾਨਦਾਰ ਫਿਲਮ “ਕਲੀ ਜੋਟਾ” 3 ਫਰਵਰੀ ਨੂੰ ਹੋਣ ਜਾ ਰਹੀ ਰਿਲੀਜ਼
-
ਕਪਿਲ ਸ਼ਰਮਾ ਦੇ ਸ਼ੋਅ ‘ਚ ਲੱਗੀਆਂ ਰੌਣਕਾਂ, ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਨੇ ਕੀਤੀ ਰੱਜ ਕੇ ਮਸਤੀ