ਇਸ ਸਾਲ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਸ਼ਾਰਦੀਆ ਨਵਰਾਤਰੀ 3 ਅਕਤੂਬਰ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ ਨਵਰਾਤਰੀ ਦੇ ਪਹਿਲੇ ਦਿਨ ਸੋਨਾ ਮਹਿੰਗਾ ਹੋ ਗਿਆ ਹੈ। ਦਿੱਲੀ, ਨੋਇਡਾ, ਜੈਪੁਰ, ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚ 22 ਕੈਰੇਟ ਸੋਨੇ ਦੀ ਕੀਮਤ 71,000 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 77,600 ਰੁਪਏ ਤੋਂ ਉੱਪਰ ਪਹੁੰਚ ਗਈ ਹੈ।
24 ਕੈਰੇਟ ਸੋਨੇ ਦੀ ਕੀਮਤ 77730 ਰੁਪਏ ਹੈ ਜਦਕਿ 1 ਕਿਲੋ ਚਾਂਦੀ ਦੀ ਕੀਮਤ 95000 ਰੁਪਏ ਹੈ। ਜੇਕਰ ਪੰਜਾਬ ‘ਚ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ 3 ਸਤੰਬਰ ਨੂੰ 24 ਕੈਰੇਟ ਸੋਨੇ ਦੀ ਕੀਮਤ 73500 ਰੁਪਏ ਹੋ ਗਈ ਸੀ ਜਦਕਿ 3 ਅਕਤੂਬਰ ਨੂੰ 77800 ਰੁਪਏ ਹੋ ਗਈ ਸੀ। ਯਾਨੀ ਇੱਕ ਮਹੀਨੇ ਵਿੱਚ ਸੋਨਾ 4500 ਰੁਪਏ ਮਹਿੰਗਾ ਹੋ ਗਿਆ ਹੈ।