Connect with us

ਪੰਜਾਬੀ

ਰੋਸ ਧਰਨੇ ਦਾ 6ਵੇਂ ਦਿਨ ਮਿਕਸਡ ਲੈਂਡ ਯੂਜ਼ ਮੁੱਦੇ ਦੇ ਹੱਲ ਦੀ ਮੰਗ ਨੂੰ ਲੈ ਕੇ ਸਨਅਤਕਾਰ ਧਰਨੇ ‘ਤੇ ਬੈਠੇ

Published

on

On the 6th day of the protest, the industrialists sat on the protest demanding a solution to the mixed land use issue.

ਲੁਧਿਆਣਾ: ਪੰਜਾਬ ਸਰਕਾਰ ਨੇ ਮਿਕਸਡ ਲੈਂਡ ਯੂਸ ਵਾਲੇ ਖੇਤਰਾਂ ਵਿੱਚ ਕੰਮ ਕਰਨ ਦੀ ਮਿਆਦ ਨੂੰ 5 ਸਾਲਾਂ ਲਈ ਵਧਾਉਣ ਦਾ ਐਲਾਨ ਕੀਤਾ ਹੈ, ਪਰ ਇਸਨੂੰ ਕਦੇ ਵੀ ਸੂਚਿਤ ਨਹੀਂ ਕੀਤਾ ਗਿਆ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਮਿਕਸਡ ਲੈਂਡ ਯੂਸ ਵਾਲੇ ਖੇਤਰਾਂ ਵਿੱਚ ਸਥਾਪਤ ਉਦਯੋਗਾਂ ਨੂੰ ਸਿਰਫ 31 ਜੁਲਾਈ 2023 ਤੱਕ ਚਲਾਉਣ ਲਈ ਸਹਿਮਤੀ ਦੇ ਰਿਹਾ ਹੈ। ਉਸ ਤੋਂ ਬਾਅਦ ਇੰਡਸਟਰੀ ਨੂੰ ਆਪਣਾ ਕੰਮਕਾਜ ਬੰਦ ਕਰਨਾ ਪੈਣਾ ਹੈ ।

ਸਤਨਾਮ ਸਿੰਘ ਮੱਕੜ ਪ੍ਰਧਾਨ ਢੰਡਾਰੀ ਇੰਡਸਟ੍ਰੀਅਲ ਵੈਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਸ: ਹਰਪਾਲ ਸਿੰਘ ਭੰਬਰ ਹੈਡ ਫੀਕੋ ਸਾਈਕਲ ਡਵੀਜ਼ਨ, ਸ: ਬਲਬੀਰ ਸਿੰਘ ਮਣਕੂ ਵਿੱਤ ਸਕੱਤਰ ਫੀਕੋ ਅਤੇ ਸ਼੍ਰੀ ਮੁਕੇਸ਼ ਐਰੀ ਦੇ ਨਾਲ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਦੇ ਦਫਤਰ ਮੂਹਰੇ ਧਰਨਾ ਦਿੰਦਿਆਂ ਮਿਕਸਡ ਲੈਂਡ ਯੂਜ਼ ਵਾਲੇ ਖੇਤਰ ਲੁਧਿਆਣਾ ਦੇ ਮਨੋਨੀਤ ਉਦਯੋਗਿਕ ਖੇਤਰਾਂ ਵਜੋਂ ਮਾਣਤਾ ਦੇਣ ਦੀ ਮੰਗ ਕੀਤੀ |

Facebook Comments

Trending