Connect with us

ਪੰਜਾਬ ਨਿਊਜ਼

ਬਾਲ ਦਿਵਸ ’ਤੇ ਸਿੱਖਿਆ ਵਿਭਾਗ ਕਰੇਗਾ ਨਵੀਂ ਪਹਿਲ, ਹਰੇਕ ਸਰਕਾਰੀ ਸਕੂਲ ਦਾ ਤਿਆਰ ਹੋਵੇਗਾ ਆਪਣਾ ਮੈਗਜ਼ੀਨ

Published

on

On Children's Day, the Education Department will take a new initiative, every government school will prepare its own magazine

ਲੁਧਿਆਣਾ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਸਰਕਾਰੀ ਸਕੂਲਾਂ ’ਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਕਲਾਤਮਕ, ਰਚਨਾਤਮਕ ਤੇ ਸਾਹਿਤਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਰ ਸਕੂਲ ਦਾ ਆਪਣਾ ਸਕੂਲ ਮੈਗਜ਼ੀਨ ਤਿਆਰ ਕਰਵਾ ਕੇ ਉਸ ਦੇ ਨਵੰਬਰ ਮਹੀਨੇ ’ਚ ਜਾਰੀ ਕਰਵਾਉਣ ਦੀ ਯੋਜਨਾ ਬਣਾਈ ਹੈ। ਸਟੇਟ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ/ਐਲੀਮੈਂਟਰੀ ਸਿੱਖਿਆ) ਅਤੇ ਸਾਰੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਸਕੂਲਾਂ ਵੱਲੋਂ ਸਕੂਲ ਮੈਗਜ਼ੀਨ ਹਸਤਲਿਖਤ ਜਾਂ ਪ੍ਰਿੰਟਿਡ ਕਿਸੇ ਵੀ ਰੂਪ ’ਚ ਤਿਆਰ ਕੀਤਾ ਜਾ ਸਕਦਾ ਹੈ। ਸਕੂਲ ਮੈਗਜ਼ੀਨ ਨੂੰ 14 ਨਵੰਬਰ ਨੂੰ ਬਾਲ ਦਿਵਸ ਵਾਲੇ ਦਿਨ ’ਤੇ ਜਾਰੀ ਕਰਨ ਦਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ। ਇਸ ਸਬੰਧ ’ਚ ਸਕੂਲ ਮੁਖੀ ਵੱਲੋਂ ਆਪਣੇ ਪੱਧਰ ’ਤੇ ਇਸ ਤਰ੍ਹਾਂ ਦੀ ਯੋਜਨਾ ਬਣਾਈ ਜਾਵੇਗੀ ਕਿ ਸਕੂਲ ਮੈਗਜ਼ੀਨ ਕਮਿਊਨਿਟੀ ਦੇ ਮਾਣਯੋਗ ਵਿਅਕਤੀਆਂ ਦੀ ਮੌਜੂਦਗੀ ’ਚ ਜਾਰੀ ਕੀਤਾ ਜਾ ਸਕੇ। ਸਕੂਲ ਮੈਗਜ਼ੀਨ ਨੂੰ ਪੰਜਾਬੀ, ਹਿੰਦੀ, ਅੰਗਰੇਜ਼ੀ ਕਲਾ ਆਦਿ ਸੈਕਸ਼ਨ ’ਚ ਵੰਡਿਆ ਜਾ ਸਕਦਾ ਹੈ।

ਸਕੂਲ ਮੈਗਜ਼ੀਨ ’ਚ ਸਕੂਲ ਮੁਖੀ ਸਮੇਤ ਸਾਰੇ ਅਧਿਆਪਕਾਂ ਦੀ ਲਿਖਤ ਕਿਸੇ ਨਾ ਕਿਸੇ ਰੂਪ ’ਚ ਸ਼ਾਮਲ ਕੀਤੀ ਜਾਵੇਗੀ। ਮੈਗਜ਼ੀਨ ’ਚ ਵਿਦਿਆਰਥੀਆਂ ਦੇ ਬਾਲ ਗੀਤ, ਕਵਿਤਾਵਾਂ, ਬਚਪਨ ਦੀਆਂ ਯਾਦਾਂ, ਮੇਲੇ, ਤਿਉਹਾਰਾਂ, ਪਿੰਡ ਦੇ ਸਬੰਧ ’ਚ ਜਾਣਕਾਰੀ ਬੱਚੇ ਦੀ ਪੇਂਟਿੰਗ, ਸੁੰਦਰ ਵਿਚਾਰ, ਸਾਧਾਰਨ ਗਿਆਨ, ਸੁੰਦਰ ਲਿਖਾਈ ਦਾ ਨਮੂਨਾ ਆਦਿ ਰਚਨਾਵਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਮੈਗਜ਼ੀਨ ਹਰ ਹਾਲਤ ’ਚ ਬਾਲ ਦਿਵਸ ’ਤੇ 14 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ।

Facebook Comments

Trending