Connect with us

ਪੰਜਾਬੀ

ਨਿੰਬੂ ਘੁਟਾਲੇ ਤੋਂ ਬਾਅਦ ਐਕਸ਼ਨ ’ਚ ਅਧਿਕਾਰੀ, ਡੀਆਈਜੀ ਨੇ ਲੁਧਿਆਣਾ ਕੇਂਦਰੀ ਜੇਲ੍ਹ ਦੀ ਕੀਤੀ ਚੈਕਿੰਗ

Published

on

Officers in action after lemon scam, DIG checks Ludhiana Central Jail

ਲੁਧਿਆਣਾ : ਤਾਜਪੁਰ ਰੋਡ ’ਤੇ ਸਥਿਤ ਕੇਂਦਰੀ ਜੇਲ੍ਹ ’ਚ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਪਹੁੰਚ ਕੇ ਡੀਆਈਜੀ (ਜੇਲ੍ਹ) ਸੁਰਿੰਦਰ ਸਿੰਘ ਸੈਣੀ ਨੇ ਵਿਸ਼ੇਸ਼ ਚੈਕਿੰਗ ਕੀਤੀ। ਉਸ ਨੇ ਪਿਛਲੇ ਕੁਝ ਮਹੀਨਿਆਂ ਦਾ ਜੇਲ੍ਹ ਦਾ ਲੇਖਾ-ਜੋਖਾ ਦੇਖਿਆ। ਜੇਲ੍ਹ ਸੂਤਰਾਂ ਦਾ ਕਹਿਣਾ ਹੈ ਕਿ ਡੀਆਈਜੀ ਦੀ ਇਸ ਫੇਰੀ ਬਾਰੇ ਕਿਸੇ ਵੀ ਸਥਾਨਕ ਅਧਿਕਾਰੀ ਨੂੰ ਕੋਈ ਜਾਣਕਾਰੀ ਨਹੀਂ ਸੀ। ਸੂਤਰ ਦੱਸਦੇ ਹਨ ਕਿ ਸਰਕਾਰ ਦੀ ਨਜ਼ਰ ਜੇਲ੍ਹਾਂ ’ਚ ਖ਼ਰੀਦੇ ਜਾਣ ਵਾਲੇ ਸਮਾਨ ’ਤੇ ਹੈ ਕਿਉਂਕਿ ਕਈ ਵਾਰ ਕੈਦੀ-ਹਵਾਲਾਤੀ ਜੇਲ੍ਹ ’ਚ ਨਿਯਮਾਂ ਅਨੁਸਾਰ ਮਿਲਣ ਵਾਲੀਆਂ ਸਹੂਲਤਾਂ ਦੀ ਘਾਟ ਦਾ ਦੋਸ਼ ਲਗਾਉਂਦੇ ਹਨ।

ਪੰਜਾਬ ਸਰਕਾਰ ਨੇ ਉੱਚ ਅਧਿਕਾਰੀਆਂ ਨੂੰ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਫੰਡਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ। ਹਾਲਾਂਕਿ ਸਰਕਾਰੀ ਸੂਤਰਾਂ ਸਰਕਾਰ ਦੇ ਇਸ ਕਦਮ ਨੂੰ ਹਰ ਤਰ੍ਹਾਂ ਦੇ ਭਿ੍ਰਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਦਾ ਦਾਅਵੇ ਕਰਦੇ ਹਨ ਪਰ ਉਨ੍ਹਾਂ ਨੂੰ ਡਰ ਹੈ ਕਿ ਜੇ ਭਵਿੱਖ ’ਚ ਜੇਲ੍ਹ ਵਿਚ ਫਿਰ ਤੋਂ ਕਿਸੇ ਤਰ੍ਹਾਂ ਦੇ ਕਥਿਤ ਭਿ੍ਰਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ?

ਕੁਝ ਸਰਕਾਰੀ ਅਧਿਕਾਰੀ ਭਲਾਈ ਦੇ ਨਾਂ ’ਤੇ ਕਥਿਤ ਤੌਰ ’ਤੇ ਭਿ੍ਰਸ਼ਟਾਚਾਰ ਫੈਲਾਉਣ ਤੋਂ ਬਾਜ਼ ਨਹੀਂ ਆ ਰਹੇ। ਇਹ ਮਾਮਲਾ ਪੰਜਾਬ ਦੇ ਜੇਲ੍ਹ ਪ੍ਰਸ਼ਾਸਨ ਨਾਲ ਵੀ ਜੁੜਿਆ ਹੋਇਆ ਹੈ, ਜਿਸ ’ਚ ਬੀਤੇ ਦਿਨੀਂ ਜਲੰਧਰ-ਕਪੂਰਥਲਾ ਜੇਲ੍ਹ ਵਿਚ ਨਿੰਬੂ ਖ਼ਰੀਦਣ ਦੇ ਮਾਮਲੇ ’ਚ ਇਕ ਅਧਿਕਾਰੀ ਦੀ ਮੁਅੱਤਲੀ ਵੀ ਹੋ ਚੁੱਕੀ ਹੈ ਪਰ ਹੁਣ ਬਾਕੀ ਜੇਲ੍ਹਾਂ ਵਿਚ ਅਜਿਹੀ ਕਿਸੇ ਵੀ ਸਥਿਤੀ ਨੂੰ ਰੋਕਣ ਲਈ ਜੇਲ੍ਹ ਪ੍ਰਸ਼ਾਸਨ ਨੇ ਆਪਣੀਆਂ ਅੱਖਾਂ ਅਤੇ ਕੰਨ ਪੂਰੀ ਤਰ੍ਹਾਂ ਖੁੱਲ੍ਹੇ ਰੱਖੇ ਹੋਏ ਹਨ।

Facebook Comments

Trending