ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਵਲੋਂ ਜਿਲ੍ਹਾ ਪੱਧਰ ਤੇ ਡਿਵੈਲਪਮੈਂਟ ਪਲਾਨ ਤਿਆਰ ਕੀਤੇ ਜਾਣ ਨਿਰਦੇਸ਼ ਦਿੱਤੇ ਗਏ ਹਨ। ਇੰਨਾ ਤਜਵੀਜਾਂ ਨੂੰ ਮੁੱਖ ਰਖਦੇ ਹੋਏ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਨੇ ਜਿਲ੍ਹਾ ਲੁਧਿਆਣਾ ਦੇ ਕਾਰਜਕਾਰੀ ਇੰਜੀਨੀਅਰਾਂ ਅਤੇ ਕਾਰਜ ਸਾਧਕ ਅਫਸਰਾਂ ਦੀ ਮੀਟਿੰਗ ਅੰਕੜਾ ਸਲਾਹਕਾਰ ਦਫ਼ਤਰ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਕੀਤੀ ਗਈ ।
ਇਸ ਮੀਟਿੰਗ ਵਿੱਚ ਅੰਕੜਾ ਵਿਭਾਗ ਵੱਲੋਂ ਡਿਪਟੀ ਈ. ਐਸ. ਏ. ਪ੍ਰਵੀਨ ਕੁਮਾਰੀ ਹੋਰਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਤੇ ਉਚੇਚੇ ਤੌਰ ਤੇ ਆਮ ਆਦਮੀ ਪਾਰਟੀ ਜਿਲ੍ਹਾ ਲੁਧਿਆਣਾ ਦੇ ਦਿਹਾਤੀ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ, ਟਰੇਡ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਗਰਵਾਲ ਵੀ ਮੌਜੂਦ ਸਨ।
ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਇਸ ਮੀਟਿੰਗ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ। ਕਾਰਜਕਾਰੀ ਇੰਜੀਨੀਅਰਾਂ ਅਤੇ ਕਾਰਜ ਸਾਧਕ ਅਫਸਰਾਂ ਕੋਲੋਂ ਵਿਕਾਸ ਸਬੰਧੀ ਨਵੇਂ ਪ੍ਰਸਤਾਵ ਲਏ ਗਏ। ਇਸ ਮੀਟਿੰਗ ਵਿੱਚ ਜਿਲ੍ਹਾ ਲੁਧਿਆਣਾ ਦੇ ਕਾਰਜਕਾਰੀ ਇੰਜੀਨੀਅਰ ਅਤੇ ਪੰਚਾਇਤੀ ਰਾਜ, ਮੰਡੀ ਬੋਰਡ, ਸਪਲਾਈ ਐਂਡ ਸੈਨੀਟੇਸ਼ਨ, PWD/B&R ਵਿਭਾਗਾਂ ਦੇ ਕਾਰਜ ਸਾਧਕ ਅਫਸਰ ਇਸ ਮੀਟਿੰਗ ਵਿੱਚ ਨਵੇਂ ਪ੍ਰਸਤਾਵ ਲੈ ਕੇ ਹਾਜ਼ਰ ਹੋਏ।