ਲੁਧਿਆਣਾ : ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਰੋਨਾ ਜਾਂਚ ਦੌਰਾਨ ਅੱਜ ਲੁਧਿਆਣਾ ਵਿਚ 213 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 176 ਪੀੜ੍ਹਤ ਮਰੀਜ਼ਾਂ ਦਾ ਸੰਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ ਜਦਕਿ 37 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 7 ਜਣਿਆਂ ਦੀ ਮੌਤ ਹੋਈ ਹੈ। ਲੁਧਿਆਣਾ ਵਿਚ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ 82 ਸਾਲਾ ਮਿ੍ਤਕ ਮਰੀਜ਼ ਵਾਸੀ ਇਆਲੀ ਕਲਾਂ ਜੋ ਫੋਰਟਿਸ ਹਸਪਤਾਲ ਵਿਚ, ਦੂਜਾ ਮਿ੍ਤਕ 85 ਸਾਲਾ ਔਰਤ ਮਰੀਜ਼ ਵਾਸੀ ਪਿੰਡ ਬਿਲਾਸਪੁਰ ਜੋ ਦਿਆਨੰਦ ਹਸਪਤਾਲ ਵਿਚ, ਤੀਜਾ ਮਿ੍ਤਕ 75 ਸਾਲਾ ਮਰੀਜ਼ ਵਾਸੀ ਜਮਾਲਪੁਰ ਜੋ ਸਿਵਲ ਹਸਪਤਾਲ ਲੁਧਿਆਣਾ ਵਿਚ ਦਾਖ਼ਲ ਸੀ।
ਚੌਥਾ ਮਿ੍ਤਕ 54 ਸਾਲਾ ਮਰੀਜ਼ ਵਾਸੀ ਪਿੰਡ ਧਮੋਟ, ਜੋ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਅਤੇ ਪੰਜਵਾਂ ਮਿ੍ਤਕ 62 ਸਾਲਾ ਔਰਤ ਮਰੀਜ਼ ਵਾਸੀ ਰਾਮਗੜ੍ਹ ਜੋ ਫੋਰਟਿਸ ਹਸਪਤਾਲ ਵਿਚ ਦਾਖਲ ਸੀ, ਸ਼ਾਮਿਲ ਹਨ, ਜਦਕਿ ਇਸ ਤੋ ਇਲਾਵਾ 1 ਮਿ੍ਤਕ ਮਰੀਜ਼ ਜ਼ਿਲ੍ਹਾ ਮੋਗਾ ਅਤੇ 1 ਮਰੀਜ਼ ਰਾਜ ਹਿਮਾਚਲ ਪ੍ਰਦੇਸ਼ ਨਾਲ ਸਬੰਧ ਰੱਖਦਾ ਸੀ, ਜਿਸ ਦੀ ਮੌਤ ਹੋਈ ਹੈ।