ਪੰਜਾਬੀ
ਬਲਾਕ ਲੁਧਿਆਣਾ-2 ਅਧੀਨ ਪਿੰਡ ਕੜਿਆਣਾ ਕਲਾਂ ‘ਚ 2 ਏਕੜ 5 ਕਨਾਲ ਜ਼ਮੀਨ ਕਰਵਾਈ ਕਬਜ਼ਾ ਮੁਕਤ
Published
3 years agoon
ਲੁਧਿਆਣਾ : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਬਲਾਕ ਲੁਧਿਆਣਾ-2 ਅਧੀਨ ਪਿੰਡ ਕੜਿਆਣਾ ਕਲਾਂ ਵਿਖੇ 2 ਏਕੜ 5 ਕਨਾਲ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ।
ਇਸ ਸਬੰਧੀ ਬਲਾਕ ਵਿਕਾਸ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਸ.ਗੁਰਪ੍ਰੀਤ ਸਿੰਘ ਮਾਂਗਟ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਹਲਕਾ ਸਾਹਨੇਵਾਲ ਵਿਧਾਇਕ ਸ. ਹਰਦੀਪ ਸਿੰਘ ਮੂੰਡੀਆਂ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਡੀ.ਡੀ.ਪੀ.ਓ. ਸ੍ਰੀ ਸੰਜੀਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਲੁਧਿਆਣਾ-2 ਅਧੀਨ ਪੈਂਦੇ ਪਿੰਡ ਕੜਿਆਣਾ ਕਲਾਂ ਵਿਖੇ 2 ਏਕੜ 5 ਕਨਾਲ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ ਹੈ।
ਬੀ.ਡੀ.ਪੀ.ਓ. ਮਾਂਗਟ ਨੇ ਦੱਸਿਆ ਕਿ ਬਲਾਕ ਲੁਧਿਆਣਾ-2 ਅਧੀਨ ਪਿੰਡ ਕੜਿਆਣਾ ਕਲਾਂ ਵਿਖੇ 3 ਏਕੜ ਜ਼ਮੀਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਵਿੱਚੋਂ ਉਪਰੋਕਤ ਜ਼ਮੀਨ ਕਬਜ਼ਾ ਮੁਕਤ ਕਰਕੇ ਗ੍ਰਾਮ ਪੰਚਾਇਤ ਦੇ ਸਪੁਰਦ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀ 3 ਕਨਾਲ ਜ਼ਮੀਨ ਦੀ ਨਿਸ਼ਾਨਦੇਹੀ ਲਈ ਮਾਣਯੋਗ ਤਹਿਸੀਲਦਾਰ ਸਾਹਿਬ ਨੂੰ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕਰੀਬ 124 ਏਕੜ ਪੰਚਾਇਤੀ ਜ਼ਮੀਨ ਕਬਜ਼ਾ ਮੁਕਤ ਕਰਵਾਈ ਜਾ ਚੁੱਕੀ ਹੈ ਜਿਸ ਵਿੱਚੋਂ ਕਰੀਬ 88 ਏਕੜ ਇਕੱਲੀ ਬਲਾਕ ਲੁਧਿਆਣਾ-2 ਵੱਲੋਂ ਛੁਡਵਾਈ ਗਈ ਹੈ। ਸ. ਮਾਂਗਟ ਨੇ ਅੱਗੇ ਦੱਸਿਆ ਕਿ ਇਹ ਪੰਚਾਇਤੀ ਜ਼ਮੀਨ ਪੰਚਾਇਤ ਸਕੱਤਰ ਸ. ਬਲਜੀਤ ਸਿੰਘ ਬੱਗਾ, ਪੰਚਾਇਤ ਸੰਮਤੀ ਪਟਵਾਰੀ ਸ. ਬਲਜਿੰਦਰ ਸਿੰਘ, ਐਸ.ਈ.ਪੀ.ਓ. ਸ. ਸਰਬਜੀਤ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਕੜਿਆਣਾ ਦੇ ਸਹਿਯੋਗ ਨਾਲ ਕਬਜ਼ਾ ਮੁਕਤ ਕਰਵਾਈ ਗਈ ਹੈ।
You may like
-
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਗ੍ਰਾਮ ਪੰਚਾਇਤਾਂ ਦੀ ਵਾਰਡਬੰਦੀ ਕਰਨ ਦੇ ਹੁਕਮ
-
ਪੰਜਾਬ ਸਰਕਾਰ ਨੇ ਵਾਪਸ ਲਿਆ ਪੰਚਾਇਤਾਂ ਭੰਗ ਕਰਨ ਦਾ ਫੈਸਲਾ
-
ਹੁਣ ਪੰਜਾਬ ਸਰਕਾਰ ਪੇਂਡੂ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕਾਂ ‘ਚ ਬਦਲਣ ਦੀ ਤਿਆਰੀ ‘ਚ
-
ਪਿੰਡ ਗੜ੍ਹੀ ਤਰਖਾਣਾ ‘ਚ ਕਰੀਬ 3 ਏਕੜ ਜ਼ਮੀਨ ਕਰਵਾਈ ਕਬਜ਼ਾ ਮੁਕਤ
-
ਲੁਧਿਆਣਾ ਦੇ ਪਿੰਡ ਕੱਦੋਂ ਦਾ ਸਰਪੰਚ ਬਰਖਾਸਤ, ਹਰੇ-ਭਰੇ ਦਰੱਖਤਾਂ ਨੂੰ ਕਟਵਾਉਣ ਦਾ ਲੱਗਾ ਦੋਸ਼
-
ਮਾਨ ਸਰਕਾਰ ਨੂੰ ਝਟਕਾ, 70 ਕਿਸਾਨ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ਖਾਲੀ ਕਰਨ ਦੇ ਨੋਟਿਸ ‘ਤੇ ਮਿਲੀ ਸਟੇਅ