ਲੁਧਿਆਣਾ : ਬੀਤੇ ਦਿਨੀਂ ਈ.ਐੱਸ.ਆਈ.ਸੀ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ। ਇਸ ਮੌਕੇ ਹਸਪਤਾਲ ਦੇ ਪਾਰਕ ਵਿੱਚ ਬੂਟੇ ਲਗਾਏ ਗਏ, ਮਰੀਜ਼ਾਂ ਨੂੰ ਫਲ ਵੀ ਵੰਡੇ ਗਏ। ਪ੍ਰੋਗਰਾਮ ਦੀ ਪ੍ਰਧਾਨਗੀ ਡੀਐੱਨਐੱਸ ਸ੍ਰੀਮਤੀ ਬਿਮਲਾ ਵਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਐੱਮਐੱਸ ਡਾ. ਭੈਰਵੀ ਦੇਸ਼ਮੁਖ ਨੇ ਸ਼ਿਰਕਤ ਕੀਤੀ।
ਇਸ ਮੌਕੇ ਮੁੱਖ ਮਹਿਮਾਨਾਂ ਵਿੱਚ ਡੀਐੱਮਐੱਸ ਡਾ.ਰਵੀਪ੍ਰੀਤ ਕਲਸੀ, ਡਾ. ਰਾਜਨ, ਡਾ. ਲੀਨਾ ਚਗਲ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਏ.ਡੀ.ਐੱਫ ਸ੍ਰੀ ਵਿਕਰਾਂਤ ਗੋਸਾਂਈ, ਡੀ.ਡੀ ਸ੍ਰੀ ਗਿਰੀਸ਼ ਕੁਮਾਰ ਵੱਲੋਂ ਦੀਪ ਜਗਾ ਕੇ ਅਤੇ ਕੇਕ ਕੱਟ ਕੇ ਕੀਤੀ ਗਈ। ਇਸ ਮੌਕੇ ਭਾਗੀਦਾਰਾਂ ਵੱਲੋਂ ਆਪਣੇ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਨਰਸਿੰਗ ਅਫਸਰ ਸ੍ਰੀ ਭੀਮਦਾਸ ਅਤੇ ਸ੍ਰੀਮਤੀ ਰੀਤੀ ਕੌਸ਼ਲ ਨੇ ਕਵਿਤਾ ਉਚਾਰਨ ਕੀਤੀ ਉੱਥੇ ਹੀ ਸ੍ਰੀ ਅਮਰਜੀਤ ਨੇ ਗੀਤ ਵੀ ਗਾਇਆ। ਇਸ ਮੌਕੇ ਕਰਵਾਏ ਗਏ ਪੋਸਟਰ ਮੁਕਾਬਲੇ ਵਿੱਚ ਨਰਸਿੰਗ ਅਫਸਰ ਜਸਵਿੰਦਰ ਕੌਰ ਨੇ ਪਹਿਲਾ ਕੀਰਤੀ ਨੇ ਦੂਜਾ ਅਤੇ ਅਤੇ ਕਿਰਨ ਅਨੀਤਾ ਡਡਵਾਲ ਤੀਜੇ ਸਥਾਨ ਤੇ ਰਹੇ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਮੁਕੇਸ਼ ਕੁਮਾਰ ਜਾਟ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।