Connect with us

ਪੰਜਾਬੀ

ਡਿਫਾਲਟਰ ਸਰਕਾਰੀ ਵਿਭਾਗਾਂ ਨੂੰ ਪਾਵਰਕਾਮ ਨੇ ਭੇਜੇ ਨੋਟਿਸ, 4-5 ਦਿਨਾਂ ਅੰਦਰ ਬਿਜਲੀ ਬਿੱਲਾਂ ਦੀ ਅਦਾਇਗੀ ਦੇ ਹੁਕਮ

Published

on

Notices sent by Powercom to defaulting government departments, orders to pay electricity bills within 4-5 days

ਲੁਧਿਆਣਾ : ਪਾਵਰਕਾਮ ਨੇ ਡਿਫਾਲਟਰ ਸਰਕਾਰੀ ਵਿਭਾਗਾਂ ਨੂੰ ਨੋਟਿਸ ਭੇਜਦੇ ਹੋਏ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਬਿਜਲੀ ਬਿੱਲਾਂ ਦਾ ਭੁਗਤਾਨ 4 ਤੋਂ 5 ਦਿਨਾਂ ਦੇ ਅੰਦਰ ਨਾ ਕੀਤਾ ਤਾਂ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਲੁਧਿਆਣਾ ਦੇ ਸੀਨੀਅਰ ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ ਹਰ ਡਵੀਜ਼ਨ ਪੱਧਰ ’ਤੇ ਸਰਕਾਰੀ ਅਤੇ ਗੈਰ-ਸਰਕਾਰੀ ਡਿਫਾਲਟਰਾਂ ਦੀਆਂ ਲਿਸਟਾਂ ਤਿਆਰ ਹੋ ਚੁਕੀਆਂ ਹਨ।

ਇਨ੍ਹਾਂ ’ਚੋਂ 5 ਲੱਖ ਅਤੇ 5 ਲੱਖ ਤੋਂ ਜ਼ਿਆਦਾ, 3 ਲੱਖ, 2 ਲੱਖ, 1 ਲੱਖ, 50 ਹਜ਼ਾਰ ਅਤੇ ਇਸ ਤੋਂ ਘੱਟ ਬਕਾਇਆ ਬਿੱਲਾਂ ਦੇ ਡਿਫਲਾਟਰਾਂ ਤੋਂ ਵਸੂਲੀ ਲਈ ਬਾਕਾਇਦਾ ਐਕਸੀਅਨ ਤੋਂ ਲੈ ਕੇ ਜੇ. ਈ. ਰੈਂਕ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਜੇਕਰ ਕੋਈ ਅਧਿਕਾਰੀ ਜਾਂ ਮੁਲਜ਼ਮ ਡਿਫਾਲਟਰ ਉਪਭੋਗਤਾ ਨਾਲ ਗੰਢ-ਤੁੱਪ ਕਰਦਾ ਫੜ੍ਹਿਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਾਵਰਕਾਮ ਦੀ ਸਖਤੀ ਨਾਲ ਕਰੋੜਾਂ ਰੁਪਏ ਦਾ ਬਕਾਇਆ ਬਿਜਲੀ ਬਿੱਲਾਂ ਦੀ ਵਸੂਲ ਹੋਣ ਲੱਗੀ ਹੈ ਅਤੇ ਸਰਕਾਰ ਦੇ ਖਜ਼ਾਨੇ ’ਚ ਜਮ੍ਹਾਂ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵੂਮੈਨ ਸੈੱਲ ਲੁਧਿਆਣਾ ਵੱਲੋਂ 10 ਲੱਖ ਦਾ ਬਿੱਲ ਬਕਾਇਆ ਸੀ, ਦਾ ਕੁਨੈਕਸ਼ਨ ਕੱਟ ਦਿੱਤਾ, ਜੋ ਬਿੱਲ ਦੀ ਅਦਾਇਗੀ ਦਾ ਭਰੋਸਾ ਮਿਲਣ ਤੋਂ ਬਾਅਦ ਜੋੜ ਦਿੱਤਾ ਗਿਆ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਅਦਾਇਗੀ ਨਹੀਂ ਹੁੰਦੀ ਤਾਂ ਫਿਰ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।

Facebook Comments

Trending