Connect with us

ਪੰਜਾਬੀ

ਹਲਕਾ ਆਤਮ ਨਗਰ ‘ਚ ਪਿਛਲੇ 10 ਸਾਲ ਦੌਰਾਨ ਕੋਈ ਵੱਡਾ ਪ੍ਰੋਜੈਕਟ ਨਹੀਂ ਸ਼ੁਰੂ ਕੀਤਾ ਗਿਆ – ਢਾਂਡਾ

Published

on

No major project has been started in Halqa Atam Nagar in last 10 years - Dhanda

ਲੁਧਿਆਣਾ : ਹਲਕਾ ਆਤਮ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਕਾਂਗਰਸ ਵਲੋਂ ਪਿਛਲੇ ਕਰੀਬ ਪੌਣੇ ਪੰਜ ਸਾਲ ਦੌਰਾਨ ਸੂਬੇ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ, ਬਲਕਿ ਕਾਂਗਰਸੀ ਮੰਤਰੀਆਂ, ਵਿਧਾਇਕਾਂ ਨੇ ਕੁਦਰਤੀ ਸਾਧਨਾਂ ਦੀ ਲੁੱਟ ਕਰਕੇ ਆਪਣੀਆਂ ਜੇਬਾਂ ਭਰਨ ਨੂੰ ਤਰਜੀਹ ਦਿੱਤੀ।

ਸ੍ਰੀ ਢਾਂਡਾ ਨੇ ਦੱਸਿਆ ਕਿ ਸਾਢੇ ਚਾਰ ਸਾਲ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਹਟਾ ਕੇ ਕਾਂਗਰਸ ਪਿਛਲੇ ਸਾਰੇ ਗਲਤ ਕੰਮ ਕੈਪਟਨ ਦੇ ਸਿਰ ਮੜ੍ਹ ਕੇ ਖੁਦ ਸੁਰਖੁਰੂ ਹੋ ਕੇ ਮੁੜ ਤੋਂ ਲੋਕਾਂ ਨੂੰ ਝੂਠੇ ਲਾਰੇ ਲਗਾ ਕੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ, ਪਰੰਤੂ ਹੁਣ ਜਨਤਾ ਜਾਗਰੂਕ ਹੈ ਤੇ ਅਕਾਲੀ ਦਲ ਸਰਕਾਰ ਵਲੋਂ 10 ਸਾਲ ਦੇ ਕਾਰਜਕਾਲ ਦੌਰਾਨ ਸੂਬੇ ਦੇ ਵਿਕਾਸ ਲਈ ਕਰਾਏ ਅਰਬਾਂ ਰੁਪਏ ਦੇ ਕੰਮਾਂ ਅਤੇ ਜਨਤਾ ਨੂੰ ਮਿਲੀਆਂ ਸਹੂਲਤਾਂ ਯਾਦ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰਾਂ ਨੂੰ ਨੌਕਰੀ, ਨਸ਼ਿਆਂ ਦਾ ਖਾਤਮਾ, ਪੈਨਸ਼ਨ ‘ਚ ਵਾਧਾ, ਨੌਜਵਾਨਾਂ ਨੂੰ ਮੋਬਾਇਲ ਦੇਣ ਜਿਹੇ ਵਾਅਦੇ ਪੂਰੇ ਨਹੀਂ ਕੀਤੇ ਹੁਣ ਮੁੜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਦਰਜਨਾਂ ਐਲਾਨ ਕਰ ਦਿੱਤੇ ਗਏ ਹਨ, ਜੋ ਪੂਰੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਪੱਧਰ ‘ਤੇ ਹੀ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਡੇ-ਵੱਡੇ ਦਾਅਵੇ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਹਲਕਾ ਆਤਮ ਨਗਰ ‘ਚ ਪਿਛਲੇ 10 ਸਾਲ ਦੌਰਾਨ ਕੋਈ ਵੱਡਾ ਪ੍ਰੋਜੈਕਟ ਨਹੀਂ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਵੋਟਰਾਂ ਨੇ ਮੈਨੂੰ ਆਪਣਾ ਨੁਮਾਇੰਦਾ ਚੁਣਿਆ ਤੇ ਛੋਟੀ ਇੰਡਸਟਰੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਾਉਣ, ਲੁਧਿਆਣਾ ਦੀ ਸਮੁੱਚੀ ਇੰਡਸਟਰੀ ਨੂੰ ਆਧੁਨਿਕ ਤਕਨੀਕ ਨਾਲ ਅਪਗਰੇਡ ਕਰਨ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਮਲਾਪੁਰੀ ਵਿਚ ਪਈ ਜ਼ਮੀਨ ਤੇ ਲੜਕੀਆਂ ਲਈ ਕਾਲਜ ਅਤੇ ਜਨਤਾ ਲਈ ਹਸਪਤਾਲ ਬਣਾਉਣ ਲਈ ਹਰ ਪੱਧਰ ‘ਤੇ ਗੱਲ ਕੀਤੀ ਜਾਵੇਗੀ।

Facebook Comments

Trending