Connect with us

ਪੰਜਾਬੀ

ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਨਾ ਪੁੱਜਾ ਕੋਈ ਸਰਕਾਰੀ ਵਜ਼ੀਰ

Published

on

No government minister came to pay tribute to martyr Sukhdev

ਲੁਧਿਆਣਾ : ਬੀਤੇ ਦਿਨੀ ਲੁਧਿਆਣਾ ਦੇ ਨੌਘਰਾਂ ਮੁਹੱਲੇ ’ਚ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਵਿੱਚ ਸ਼ਹੀਦ ਥਾਪਰ ਦੇ ਜਨਮ ਦਿਹਾੜੇ ਸਬੰਧੀ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸੂਬਾ ਸਰਕਾਰ ਦਾ ਕੋਈ ਵੀ ਮੰਤਰੀ ਸ਼ਾਮਲ ਨਹੀਂ ਹੋਇਆ। ਸ਼ਹੀਦ ਥਾਪਰ ਨੂੰ ਉਨ੍ਹਾਂ ਦੇ 116ਵੇਂ ਜਨਮ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਹਿਰ ਦੇ ਚਾਰ ਵਿਧਾਇਕ, ਡੀਸੀ ਤੇ ਪੁਲੀਸ ਕਮਿਸ਼ਨਰ ਹੀ ਪੁੱਜੇ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਮਈ ਵਾਲੇ ਦਿਨ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਂਦਾ ਹੈ। ਕਈ ਵਾਰ ਸਮਾਗਮ ਵਿੱਚ ਮੌਜੂਦਾ ਸਰਕਾਰ ਦਾ ਕੋਈ ਨਾ ਕੋਈ ਕੈਬਨਿਟ ਮੰਤਰੀ ਜ਼ਰੂਰ ਸ਼ਿਰਕਤ ਕਰਦਾ ਹੈ। ਪਰ ਇਸ ਵਾਰ ਸ਼ਹੀਦ ਥਾਪਰ ਦੇ ਜੱਦੀ ਘਰ ਦੇ ਬਾਹਰ ਰੱਖੇ ਗਏ ਸਮਾਗਮ ਵਿੱਚ ਕਿਸੇ ਵੀ ਮੰਤਰੀ ਦੀ ਆਮਦ ਨਾ ਹੋਣ ’ਤੇ ਇਹ ਚਰਚਾ ਰਹੀ ਕਿ ਆਖ਼ਰ ਸ਼ਹੀਦ ਦੇ ਸੂਬਾ ਪੱਧਰੀ ਸਮਾਗਮ ਵਿੱਚ ਵੀ ਹਿੱਸਾ ਲੈਣ ਲਈ ਸਰਕਾਰ ਦੇ ਕਿਸੇ ਵੀ ਵਜ਼ੀਰ ਕੋਲ ਸਮਾਂ ਨਹੀਂ ਹੈ।

ਪ੍ਰਸ਼ਾਸਨ ਨੇ ਵੀ ਇੱਕ ਦਿਨ ਪਹਿਲਾਂ ਹੀ ਇਸੇ ਥਾਂ ’ਤੇ ਸੂਬਾ ਪੱਧਰੀ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਹਮੇਸ਼ਾ ਹੀ ਪ੍ਰਸ਼ਾਸਨ ਵੱਲੋਂ ਹੋਰ ਥਾਂ ’ਤੇ ਸਮਗਾਮ ਕਰਵਾਇਆ ਜਾਂਦਾ ਹੈ। ਇਸ ਵਾਰ ਪਹਿਲੀ ਵਾਰ ਸੀ ਕਿ ਪ੍ਰਸ਼ਾਸਨ ਵੱਲੋਂ ਸੂਬਾ ਪੱਧਰੀ ਸਮਾਗਮ ਸ਼ਹੀਦ ਥਾਪਰ ਦੇ ਘਰ ਦੇ ਬਾਹਰ ਕਰਵਾਇਆ ਗਿਆ ਸੀ।

ਸ਼ਹੀਦ ਸੁਖਦੇਵ ਥਾਪਰ ਟਰੱਸਟ ਦੇ ਪ੍ਰਧਾਨ ਤੇ ਵੰਸ਼ਜ ਅਸ਼ੋਕ ਥਾਪਰ ਤੇ ਤ੍ਰਿਭੂਵਨ ਥਾਪਰ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਪੱਧਰ ’ਤੇ ਇੱਥੇ ਸਮਾਗਮ ਕਰਦੇ ਹਨ। ਇਸ ਵਾਰ ਪ੍ਰਸ਼ਾਸਨ ਵੱਲੋਂ ਸੂਬਾ ਪੱਧਰੀ ਸਮਾਗਮ ਕੀਤਾ ਗਿਆ ਹੈ। ਇਸ ਵਿੱਚ ਵਿਧਾਇਕ ਜ਼ਰੂਰ ਪੁੱਜੇ ਪਰ ਸਰਕਾਰ ਦਾ ਕੋਈ ਵੀ ਵਜ਼ੀਰ ਨਹੀਂ ਆਇਆ।

 

 

Facebook Comments

Trending