Connect with us

ਪੰਜਾਬ ਨਿਊਜ਼

ਪੰਜਾਬ ਦੇ ਇਸ ਇਲਾਕੇ ‘ਚ ਯੂਪੀ/ਬਿਹਾਰ ਦੇ ਲੋਕਾਂ ਦੀ No Entry, ਪੜ੍ਹੋ ਪੂਰੀ ਖ਼ਬਰ

Published

on

ਮੁਹਾਲੀ  : ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਪਰਵਾਸੀ ਮਜ਼ਦੂਰ ਪੈਸੇ ਕਮਾਉਣ ਲਈ ਅਕਸਰ ਦੂਜੇ ਰਾਜਾਂ ਵਿੱਚ ਕੰਮ ਲਈ ਜਾਂਦੇ ਹਨ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਪੇਟ ਭਰ ਸਕਣ। ਇਸੇ ਦੌਰਾਨ ਮੁਹਾਲੀ ਤੋਂ ਯੂਪੀ ਅਤੇ ਬਿਹਾਰ ਤੋਂ ਪਰਵਾਸੀਆਂ ਦੀ ਖ਼ਬਰ ਸਾਹਮਣੇ ਆਈ ਹੈ। ਮੁਹਾਲੀ ਦੇ ਪਿੰਡ ਕੁਰਾਲੀ ਦੀ ਮੁੰਡੋ ਸੰਗਤੀਆ ਪੰਚਾਇਤ ਨੇ ਇੱਕ ਵਿਵਾਦਤ ਮਤਾ ਪਾਸ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਪਾਸ ਕੀਤੇ ਮਤੇ ਵਿੱਚ ਪਿੰਡ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਗਏ ਹਨ। ਪ੍ਰਸਤਾਵ ਮੁਤਾਬਕ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਰਿਹਾਇਸ਼ ਨਹੀਂ ਦੇਵੇਗਾ। ਇੰਨਾ ਹੀ ਨਹੀਂ ਭਵਿੱਖ ਵਿੱਚ ਪਿੰਡ ਵਿੱਚ ਕਿਸੇ ਪ੍ਰਵਾਸੀ ਦਾ ਸ਼ਨਾਖਤੀ ਕਾਰਡ ਵੀ ਨਹੀਂ ਬਣਾਇਆ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਉਕਤ ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਨੂੰ ਕਿਰਾਏ ‘ਤੇ ਕੋਈ ਕਮਰਾ ਨਹੀਂ ਦਿੱਤਾ ਜਾਵੇਗਾ। ਮੌਜੂਦਾ ਪ੍ਰਵਾਸੀਆਂ ਕੋਲ ਪਿੰਡ ਛੱਡਣ ਲਈ ਕੁਝ ਦਿਨ ਹੋਣਗੇ। ਜ਼ਿਕਰਯੋਗ ਹੈ ਕਿ ਪਿੰਡ ‘ਚ 5 ਪਰਿਵਾਰ ਕਿਰਾਏ ‘ਤੇ ਰਹਿੰਦੇ ਹਨ। ਜਿਸ ਵਿੱਚ ਕਰੀਬ 15 ਤੋਂ 20 ਲੋਕ ਸ਼ਾਮਲ ਹਨ। ਪਿੰਡ ਦੀ ਆਬਾਦੀ ਲਗਭਗ 1,500 ਹੈ, ਜਿਸ ਵਿੱਚੋਂ 50 ਪ੍ਰਵਾਸੀ ਹਨ – ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਤੋਂ ਹਨ। ਘੱਟੋ-ਘੱਟ 30 ਲੋਕ ਇੱਥੇ 10 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਆਧਾਰ ਅਤੇ ਵੋਟਰ ਕਾਰਡ ਵੀ ਇਸ ਪਤੇ ‘ਤੇ ਦਰਜ ਹਨ।

ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਕਥਿਤ ਤੌਰ ’ਤੇ ਮੌਜੂਦਗੀ ਕਾਰਨ ਇਲਾਕੇ ਵਿੱਚ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਧ ਰਹੀਆਂ ਹਨ। ਇਸ ਦਾ ਆਉਣ ਵਾਲੀਆਂ ਪੀੜ੍ਹੀਆਂ ‘ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਸਥਾਨਕ ਬਜ਼ੁਰਗ ਮਨਜੀਤ ਸਿੰਘ ਦਾ ਕਹਿਣਾ ਹੈ ਕਿ ‘ਇੱਕ ਪ੍ਰਵਾਸੀ ਔਰਤ ਦੀਆਂ ਹਰਕਤਾਂ ਅਤੇ ਕਈ ਪ੍ਰਵਾਸੀਆਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਕਾਰਨ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ।’

Facebook Comments

Trending