ਪੰਜਾਬੀ
ਨਿਰਮਲ ਜੌੜਾ ਬਣੇ ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ
Published
2 years agoon
ਲੁਧਿਆਣਾ : ਪ੍ਰਸਿੱਧ ਰੰਗਕਰਮੀ ਅਤੇ ਪਸਾਰ ਸਿੱਖਿਆ ਮਾਹਿਰ ਡਾ ਨਿਰਮਲ ਜੌੜਾ ਨੇ ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਦਾ ਅਹੁਦਾ ਸੰਭਾਲਿਆ। ਡਾ ਜੌੜਾ ਮੌਜੂਦਾ ਸਮੇਂ ਸੰਚਾਰ ਕੇਂਦਰ ਵਿਚ ਲੋਕ ਸੰਪਰਕ ਦੇ ਸਹਯੋਗੀ ਨਿਰਦੇਸ਼ਕ ਵਜੋਂ ਸੇਵਾਵਾਂ ਨਿਭਾ ਰਹੇ ਸਨ। ਪੀ ਏ ਯੂ ਤੋਂ ਐੱਮ ਐੱਸ ਸੀ ਪਸਾਰ ਸਿੱਖਿਆ ਵਿਸ਼ੇ ਵਿਚ ਕਰਕੇ ਪੀ ਐਚ ਡੀ ਤਕ ਦੀ ਵਿਦਿਆ ਹਾਸਲ ਕਰਨ ਵਾਲੇ ਡਾ ਜੌੜਾ ਨੇ ਆਪਣਾ ਅਧਿਆਪਕੀ ਸਫ਼ਰ ਸਹਾਇਕ ਪਸਾਰ ਸਿੱਖਿਆ ਮਾਹਿਰ ਵਜੋਂ ਸ਼ੁਰੂ ਕੀਤਾ।
ਉਹ ਟੀਵੀ ਅਤੇ ਰੇਡੀਓ ਨਾਲ ਸੰਬੰਧਿਤ ਪ੍ਰੋਗਰਾਮ ਨਿਰਦੇਸ਼ਕ ਵੀ ਰਹੇ । ਡਾ ਜੌੜਾ ਨੇ ਦੂਰਦਸ਼ਨ ਦੇ ਕਈ ਪ੍ਰੋਗਰਾਮਾਂ ਵਿਚ ਸੰਚਾਲਕ ਵਜੋਂ ਵੀ ਆਉਂਦੇ ਰਹੇ। ਉਹ ਪੰਜਾਬ ਯੂਨੀਵਰਸਿਟੀ ਵਿਖੇ 10 ਸਾਲ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਰਹੇ। ਡਾ ਜੌੜਾ ਨੇ ਅੱਧੀ ਦਰਜਨ ਦੇ ਕਰੀਬ ਨਾਟਕ ਲਿਖੇ ਜਿਨ੍ਹਾਂ ਵਿਚੋਂ ਵਾਪਸੀ ਨਾਟਕ ਵਿਸ਼ੇਸ਼ ਤੌਰ ਤੇ ਪ੍ਰਸਿੱਧ ਰਿਹਾ।
ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਪੀ ਏ ਯੂ ਦੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਡਾ ਜੌੜਾ ਦਾ ਲੰਮਾ ਅਨੁਭਵ ਪੀ ਏ ਯੂ ਵਿਚ ਸਭਿਆਚਾਰਕ ਤੇ ਖੇਡ ਗਤੀਵਿਧੀਆਂ ਨੂੰ ਪ੍ਰਫੁੱਲਿਤ ਕਰਨ ਵਿਚ ਸਹਾਈ ਹੋਵੇਗਾ। ਡਾ ਜੌੜਾ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਯੂਨੀਵਰਸਿਟੀ ਵਿਚ ਸਾਹਿਤ, ਸੱਭਿਆਚਾਰ ਤੇ ਖੇਡ ਵਾਤਾਵਰਨ ਉਸਾਰਨ ਦੇ ਨਾਲ ਵਿਦਿਆਰਥੀਆਂ ਦੀ ਭਲਾਈ ਲਈ ਸਮਰਪਿਤ ਰਹਿਣਗੇ।
Facebook Comments
Advertisement
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ