ਲੁਧਿਆਣਾ : ਨਗਰ ਨਿਗਮ ਜ਼ੋਨ ਬੀ. ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਜ਼ੋਨਲ ਕਮਿਸ਼ਨਰ ਸੋਨਮ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਤਹਿਬਾਜ਼ਾਰੀ ਸੁਪਰੀਡੈਂਟ ਰਾਜੀਵ ਭਾਰਦਵਾਜ ਦੀ ਦੇਖਰੇਖ ਹੇਠ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਵਿਚ ਸ਼ਗੁਨ ਪੈਲੇਸ ਰੋਡ ਤੋਂ ਲੈ ਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰੋਡ ਤਕ ਨਾਜਾਇਜ਼ ਲੱਗੀਆਂ ਰੇਹੜੀ-ਫੜੀ ਅਤੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕੀਤੇ ਕਬਜ਼ਿਆਂ ਨੰੂ ਹਟਾਇਆ ਗਿਆ ਅਤੇ ਸਾਮਾਨ ਆਪਣੇ ਕਬਜ਼ੇ ਵਿਚ ਲੈ ਲਿਆ |
ਉਕਤ ਰੋਡ ਦੇ ਜਿੱਥੇ ਦੁਕਾਨਦਾਰਾਂ ਦੇ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਅਤੇ ਲੱਗੀਆਂ ਰੇਹੜੀਆਂ-ਫੜੀਆਂ ਕਾਰਨ ਆਵਾਜਾਈ ਵਿਚ ਵਿਘਨ ਪੈ ਰਹੀ ਸੀ ਅਤੇ ਲੋਕਾਂ ਨੂੰ ਇਸ ਰੋਡ ਤੋਂ ਲੰਘਣ ਸਮੇਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਰੋਡ ‘ਤੇ ਜਾਮ ਵੀ ਲਗਾ ਰਹਿੰਦਾ ਸੀ, ਜਿਸਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਨਿਗਮ ਜ਼ੋਨ ਬੀ. ਦੀ ਤਹਿਬਾਜ਼ਾਰੀ ਸ਼ਾਖਾ ਦੇ ਅਮਲੇ ਵਲੋਂ ਉਕਤ ਰੋਡ ਤੋਂ ਨਾਜਾਇਜ਼ ਕਬਜ਼ੇ ਅਤੇ ਰੇਹੜੀਆਂ-ਫੜੀਆਂ ਨੰੂ ਹਟਾ ਦਿੱਤਾ ਗਿਆ |
ਇਸ ਮੌਕੇ ਪੁਲਿਸ ਅਧਿਕਾਰੀ/ਕਰਮਚਾਰੀ ਤਹਿਬਾਜ਼ਾਰੀ ਸ਼ਾਖਾ ਦੇ ਅਮਲੇ ਦੇ ਨਾਲ ਮੌਜੂਦ ਸਨ | ਜ਼ੋਨਲ ਕਮਿਸ਼ਨਰ ਸੋਨਮ ਚੌਧਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਦੇ ਖ਼ਿਲਾਫ਼ ਤਹਿਬਾਜ਼ਾਰੀ ਸ਼ਾਖਾ ਵਲੋਂ ਜਾਰੀ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ ਅਤੇ ਕਿਸੀ ਨੰੂ ਵੀ ਨਾਜਾਇਜ਼ ਕਬਜ਼ੇ ਬਾਜ਼ਾਰਾਂ ਵਿਚ ਨਹੀਂ ਕਰਨ ਦਿੱਤੇ ਜਾਣਗੇ |