ਪੰਜਾਬੀ
ਐੱਨਜੀਟੀ ਟੀਮ ਨੇ ਕੂੜਾ ਡੰਪ ਦਾ ਕੀਤਾ ਦੌਰਾ, ਕਮਿਸ਼ਨਰ ਸਣੇ ਲਾਈ ਨਿਗਮ ਅਧਿਕਾਰੀਆਂ ਦੀ ਕਲਾਸ
Published
3 years agoon
ਲੁਧਿਆਣਾ : ਨੈਸਨਲ ਗ੍ਰੀਨ ਟਿ੍ਬਿਊਨਲ ਦੀ ਟੀਮ ਨੇ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਸਥਿਤ ਮੁੱਖ ਕੂੜਾ ਡੰਪ ਦਾ ਦੌਰਾ ਕੀਤਾ। ਇਸ ਦੌਰਾਨ ਐਨਜੀਟੀ ਟੀਮ ਦੀ ਅਗਵਾਈ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਅਤੇ ਵਾਤਾਵਰਨ ਪ੍ਰਰੇਮੀ ਪਦਮ ਸ੍ਰੀ ਐਵਾਰਡੀ ਸੰਤ ਬਲਬੀਰ ਸਿੰਘ ਸੀਚੇਵਾਲ ਕਰ ਰਹੇ ਸਨ। ਬੀਤੇ ਦਿਨੀਂ ਕੂੜਾ ਡੰਪ ਦੇ ਨਜ਼ਦੀਕ ਵਾਪਰੇ ਅਗਨੀਕਾਂਡ ‘ਚ ਇਕੋ ਪਰਿਵਾਰ ਦੇ ਸੱਤ ਮੈਂਬਰਾਂ ਦੀ ਜਾਨ ਜਾਣ ਤੋਂ ਬਾਅਦ ਐਨਜੀਟੀ ਟੀਮ ਦਾ ਦੌਰਾ ਪਹਿਲਾਂ ਹੀ 27 ਅਪ੍ਰਰੈਲ ਨੂੰ ਤੈਅ ਸੀ।
ਐਨਜੀਟੀ ਦੀ ਟੀਮ ਸਭ ਤੋਂ ਪਹਿਲਾਂ ਤਾਜਪੁਰ ਰੋਡ ‘ਤੇ ਬਣ ਰਹੇ ਨਵੇਂ ਐਸਟੀਪੀ ਪਲਾਂਟ ‘ਚ ਪੁੱਜੀ, ਜਿੱਥੇ ਐਸਟੀਪੀ ਦੀ ਉਸਾਰੀ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਐੱਨਜੀਟੀ ਦੀ ਟੀਮ ਨੇ ਨਗਰ ਨਿਗਮ ਤੇ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕਰ ਕੇ ਬੀਤੇ ਦਿਨੀਂ ਹੋਏ ਹਾਦਸੇ ਸਬੰਧੀ ਪੁੱਛ ਪੜਤਾਲ ਕੀਤੀ। ਇੱਥੋਂ ਸਾਰੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਬਾਹਰ ਆਉਂਦੇ ਹੀ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੀ ਐੱਨਜੀਟੀ ਟੀਮ ਵੱਲੋਂ ਨਗਰ ਨਿਗਮ ਅਧਿਕਾਰੀਆਂ ਦੀ ਕਲਾਸ ਸੁਰੂ ਹੋ ਗਈ।
ਪਲਾਂਟ ਦੇ ਬਾਹਰ ਨਿਕਲਦੇ ਹੀ ਸਭ ਤੋਂ ਪਹਿਲਾਂ ਜਸਟਿਸ ਜਸਵੀਰ ਸਿੰਘ ਨੂੰ ਕਰੀਬ ਢਾਈ ਏਕੜ ਦੇ ਖਾਲੀ ਪਲਾਟ ਵਿੱਚ ਦਸ ਫੁੱਟ ਕੂੜਾ ਦੇਖਿਆ ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਕਾਰ ਰੋਕ ਕੇ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਬੁਲਾ ਕੇ ਤਾੜਨਾ ਕੀਤੀ। ਉਨ੍ਹਾਂ ਕਮਿਸਨਰ ਨੂੰ ਸਵਾਲ ਕੀਤਾ ਕਿ ਇੰਨ੍ਹਾਂ ਕੂੜਾ ਕਿੱਥੋਂ ਲਿਆ ਕੇ ਇੱਥੇ ਡੰਪ ਕੀਤਾ ਗਿਆ ਹੈ, ਜਦੋਂ ਉਹ ਛੇ ਮਹੀਨੇ ਪਹਿਲਾਂ ਆਏ ਸਨ ਤਾਂ ਇੱਥੇ ਸਭ ਕੁਝ ਖਾਲੀ ਪਿਆ ਸੀ। ਇਸ ਦੀ ਰਿਪੋਰਟ ਦੇਣ ਦੇ ਨਾਲ-ਨਾਲ ਸਹਿਰ ਦੀਆਂ ਹੋਰ ਥਾਵਾਂ ‘ਤੇ ਕੂੜੇ ਦੇ ਢੇਰਾਂ ਨੂੰ ਭਰਨ ਦੀ ਰਿਪੋਰਟ ਪੇਸ ਕਰਨ ਦੇ ਆਦੇਸ ਦਿੱਤੇ ।
ਤਾਜਪੁਰ ਰੋਡ ‘ਤੇ ਸਥਿਤ ਕੂੜਾ ਡੰਪ ‘ਤੇ ਮਹਾਨਗਰ ਦਾ ਸਾਰਾ ਕੂੜਾ ਇਕੱਠਾ ਕੀਤਾ ਜਾਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਕੂੜੇ ਦੇ ਡੰਪ ਨੂੰ ਲਗਾਤਾਰ ਅੱਗ ਲੱਗ ਰਹੀ ਸੀ। ਇਸ ਦੌਰਾਨ ਕੂੜਾ ਡੰਪ ਦੇ ਵਿਚਕਾਰ ਬਣੀ ਝੁੱਗੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ ਸੀ, ਜਿਸ ਦਾ ਐਨਜੀਟੀ ਟੀਮ ਨੇ ਗੰਭੀਰ ਨੋਟਿਸ ਲਿਆ ਹੈ। ਜਿਸ ਤੋਂ ਬਾਅਦ ਟੀਮ ਨੇ ਮਹਾਨਗਰ ਦੇ ਹੋਰ ਪੁਆਇੰਟਾਂ ਦਾ ਦੌਰਾ ਕਰਨ ਦਾ ਫੈਸਲਾ ਕੀਤਾ।
ਬੁੱਧਵਾਰ ਸਵੇਰੇ ਕਰੀਬ 11 ਵਜੇ ਐੱਨਜੀਟੀ ਦੀ ਟੀਮ ਸਿੱਧੀ ਤਾਜਪੁਰ ਰੋਡ ‘ਤੇ ਸਥਿਤ ਕੂੜਾ ਡੰਪ ‘ਤੇ ਪਹੁੰਚ ਗਈ। ਉਥੇ ਲੱਗੇ ਕੂੜੇ ਦੇ ਢੇਰ ਦੇਖ ਕੇ ਜਸਟਿਸ ਜਸਬੀਰ ਸਿੰਘ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਕਾਫੀ ਗੁੱਸੇ ਵਿਚ ਨਜ਼ਰ ਆਏ। ਉਨ੍ਹਾਂ ਨੇ ਉਥੇ ਅਫਸਰਾਂ ਦੀਆਂ ਕਲਾਸਾਂ ਲਾਉਣੀਆਂ ਸੁਰੂ ਕਰ ਦਿੱਤੀਆਂ ਅਤੇ ਪੁੱਿਛਆ ਕਿ ਕੀ ਉਥੇ ਝੁੱਗੀ-ਝੌਂਪੜੀ ਵਾਲੇ ਪਰਿਵਾਰ ਰਹਿ ਰਹੇ ਹਨ ਅਤੇ ਕਿਸੇ ਨੂੰ ਇਸ ਬਾਰੇ ਕੁਝ ਪਤਾ ਵੀ ਨਹੀਂ ਹੈ। ਕੂੜੇ ਨੂੰ ਲਗਾਤਾਰ ਅੱਗ ਲੱਗ ਰਹੀ ਹੈ, ਜਿਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਸੰਤ ਸੀਂਚੇਵਾਲ ਨੇ ਦੱਸਿਆ ਕਿ ਇਸ ਇਲਾਕੇ ਦਾ ਪਾਣੀ ਕੂੜੇ ਦੇ ਢੇਰਾਂ ਕਾਰਨ ਬਹੁਤ ਗੰਦਾ ਹੋ ਰਿਹਾ ਹੈ। ਇਹ ਪਾਣੀ ਪੀਣ ਯੋਗ ਨਹੀਂ ਹੈ ਪਰ ਲੋਕ ਮਜਬੂਰੀ ਵੱਸ ਇਹ ਪਾਣੀ ਪੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ 250 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਜੋ ਹਾਲਾਤ ਨਾ ਸੁਧਰਨ ਦੇ ਰੂਪ ‘ਚ ਹੋਰ ਵਧਦਾ ਜਾਵੇਗਾ।
ਕੂੜਾ ਡੰਪ ਦਾ ਦੌਰਾ ਕਰਨ ਤੋਂ ਬਾਅਦ ਐਨਜੀਟੀ ਦੀ ਟੀਮ ਕੂੜਾ ਪ੍ਰਰੋਸੈਸਿੰਗ ਪਲਾਂਟ ਵਿਖੇ ਪੁੱਜੀ। ਕੂੜਾ ਪਲਾਂਟ ਚਾਲੂ ਹਾਲਤ ‘ਚ ਨਾ ਹੋ ਕਰ ਕੇ ਮਸ਼ੀਨਰੀ ਖਸਤਾ ਹਾਲ ‘ਚ ਸੀ, ਜਿਸ ਨੂੰ ਦੇਖ ਕੇ ਜਸਟਿਸ (ਸੇਵਾਮੁਕਤ) ਜਸਵੀਰ ਸਿੰਘ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਕਾਫੀ ਨਾਰਾਜ਼ ਨਜ਼ਰ ਆਏ। ਉਨ੍ਹਾਂ ਇਸ ਨੂੰ ਲੈ ਕੇ ਅਧਿਕਾਰੀਆਂ ਤੋਂ ਕੂੜਾ ਪਲਾਂਟ ਦੇ ਨਾ ਚੱਲਣ ਸਬੰਧੀ ਤਿੱਖੇ ਸਵਾਲ ਜਵਾਬ ਵੀ ਕੀਤੇ, ਜਿਸ ਦਾ ਅਧਿਕਾਰੀਆਂ ਪਾਸ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ।