ਚੰਡੀਗੜ੍ਹ: ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਹਰੀਹਰ ਮੰਦਰ ਦੇ ਬਿਆਨ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਧੀਰੇਂਦਰ ਸ਼ਾਸਤਰੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਬਾਰੇ ਨਹੀਂ, ਸੰਭਲ ਦੇ ਹਰਿਹਰ ਮੰਦਰ ਬਾਰੇ ਕਿਹਾ ਸੀ।ਇਸ ਸਬੰਧੀ ਸੋਮਵਾਰ ਨੂੰ ਇੱਕ ਨਿਹੰਗ ਹਰਜੀਤ ਸਿੰਘ ਰਸੂਲਪੁਰ ਨੇ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਸ਼ਾਸਤਰੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਨਿਹੰਗ ਸਿੰਘ ਨੇ ਸ਼ਾਸਤਰੀ ਨਾਲ ਆਪਣੀ ਗੱਲਬਾਤ ਦੀ ਵੀਡੀਓ ਵੀ ਜਾਰੀ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ਾਸਤਰੀ ਨੇ ਮੁਰਾਦਾਬਾਦ ਵਿੱਚ ਕਿਹਾ ਸੀ ਕਿ ਰੁਦਰ ਅਭਿਸ਼ੇਕ ਹਰੀ ਮੰਦਰ ਵਿੱਚ ਵੀ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਪੰਜਾਬ ਦੇ ਕੁਝ ਲੋਕਾਂ ਨੇ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜ ਦਿੱਤਾ, ਜਿਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।ਇਹ ਵੀਡੀਓ ਵਾਇਰਲ ਹੁੰਦੇ ਹੀ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ, ਜਿਸ ਤੋਂ ਬਾਅਦ ਧੀਰੇਂਦਰ ਸ਼ਾਸਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਆਪਣੇ ਸਪੱਸ਼ਟੀਕਰਨ ਤੋਂ ਬਾਅਦ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਵੀਡੀਓ ਬਣਾਉਣ ਦਾ ਮਕਸਦ ਕਿਸੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।ਧੀਰੇਂਦਰ ਸ਼ਾਸਤਰੀ ਦੇ ਬਿਆਨ ਨੂੰ ਪੰਜਾਬ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਬਾਬਾ ਧੀਰੇਂਦਰ ਸ਼ਾਸਤਰੀ ਨੇ ਆਪਣੇ ਦਰਬਾਰ ਵਿੱਚ ਕਿਹਾ ਸੀ ਕਿ ਹਰੀਹਰ ਮੰਦਰ ਵਿੱਚ ਵੀ ਪੂਜਾ ਕੀਤੀ ਜਾਵੇ। ਮੰਦਰ ਵਿੱਚ ਅਭਿਸ਼ੇਕ ਅਤੇ ਰੁਦਰਾਭਿਸ਼ੇਕ ਕਰਨਾ ਚਾਹੀਦਾ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਬਿਆਨ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ (ਸੁਨਹਿਰੀ ਮੰਦਰ) ਲਈ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਨੇ ਕਲਕੀ ਧਾਮ ਸੰਭਲ (ਯੂ.ਪੀ.) ਦਾ ਜ਼ਿਕਰ ਕੀਤਾ ਹੈ। ਸੰਭਲ ਵਿੱਚ ਹਰੀ ਦਾ ਮੰਦਰ ਹੈ। ਹਾਲਾਂਕਿ ਉਨ੍ਹਾਂ ਦਾ ਬਿਆਨ ਵਿਵਾਦਪੂਰਨ ਨਹੀਂ ਸੀ