Connect with us

ਪੰਜਾਬ ਨਿਊਜ਼

ਚੋਣ ਕਮਿਸ਼ਨ ਦੀਆਂ ਨਵੀਆਂ ਹਿਦਾਇਤਾਂ, 11 ਫਰਵਰੀ ਤੱਕ ਰੈਲੀਆਂ ਤੇ ਰੋਡ ਸ਼ੋਅ ‘ਤੇ ਰੋਕ

Published

on

New Election Commission directives, ban on rallies and road shows till February 11

ਨਵੀਂ ਦਿੱਲੀ :   ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਦੀ ਘਟਦੀ ਗਿਣਤੀ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਸਿਆਸੀ ਦਲਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ‘ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਸਮੀਖਿਆ ਬੈਠਕ ਤੋਂ ਬਾਅਦ ਕਮਿਸ਼ਨ ਨੇ ਚੋਣ ਰੈਲੀਆਂ ‘ਤੇ ਰੋਕ ਨੂੰ 11 ਫ਼ਰਵਰੀ ਤੱਕ ਵਧਾ ਦਿੱਤਾ ਹੈ।

ਕਮਿਸ਼ਨ ਨੇ ਹੁਣ 1000 ਲੋਕਾਂ ਨਾਲ ਸਭਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਘਰ-ਘਰ ਜਾ ਕੇ ਪ੍ਰਚਾਰ (ਡੋਰ ਟੂ ਡੋਰ) ਮੁਹਿੰਮ ਲਈ ਗਿਣਤੀ ਵਧਾ ਕੇ 20 ਕਰ ਦਿੱਤੀ ਹੈ।

22 ਜਨਵਰੀ ਨੂੰ ਹੋਈ ਪਿਛਲੀ ਬੈਠਕ ਦੌਰਾਨ ਕਮਿਸ਼ਨ ਨੇ 5 ਸੂਬਿਆਂ ‘ਚ ਸਿੱਧੇ ਰੈਲੀ ਅਤੇ ਰੋਡ ਸ਼ੋਅ ‘ਤੇ ਜਾਰੀ ਪਾਬੰਦੀ 31 ਜਨਵਰੀ ਤੱਕ ਵਧਾ ਦਿੱਤੀ ਸੀ। ਹਾਲਾਂਕਿ ਹੁਣ ਜਿਨ੍ਹਾਂ ਵਿਧਾਨ ਸਭਾ ਖੇਤਰਾਂ ‘ਚ ਪਹਿਲੇ 2 ਪੜਾਵਾਂ ‘ਚ ਵੋਟਿੰਗ ਹੋਣੀ ਹੈ, ਉੱਥੇ ਵਧ ਤੋਂ ਵਧ 500 ਲੋਕਾਂ ਦੀ ਮੌਜੂਦਗੀ ‘ਚ ਜਨ ਸਭਾ ਕਰਨ ਦੀ ਮਨਜ਼ੂਰੀ ਦਿੱਤੀ ਸੀ, ਨਾਲ ਹੀ ਘਰ-ਘਰ ਜਾ ਕੇ ਪ੍ਰਚਾਰ ਦੇ ਨਿਯਮਾਂ ‘ਚ ਛੋਟ ਦਿੱਤੀ ਸੀ।

Facebook Comments

Trending