Connect with us

ਅਪਰਾਧ

8.49 ਕਰੋੜ ਦੀ ਲੁੱਟ ਦੇ ਮਾਮਲੇ ’ਚ ਪੁਲਸ ਕਮਿਸ਼ਨਰ ਵਲੋਂ ਕੀਤਾ ਨਵਾਂ ਖੁਲਾਸਾ

Published

on

New disclosure made by the Commissioner of Police in the case of robbery of 8.49 crores

ਲੁਧਿਆਣਾ : ਸੀ. ਐੱਮ. ਐੱਸ. ਏਜੰਸੀ ’ਚ ਹੋਈ 8.49 ਕਰੋੜ ਦੀ ਲੁੱਟ ਦੇ ਮਾਮਲੇ ’ਚ ਪੁਲਸ ਨੇ 2 ਹੋਰ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 2-2 ਲੱਖ ਰੁਪਏ ਬਰਾਮਦ ਕੀਤੇ ਹਨ। ਜਦੋਂਕਿ ਇਸ ਤੋਂ ਇਲਾਵਾ ਪਹਿਲਾਂ ਫੜੇ ਗਏ ਮੁਲਜ਼ਮ ਦੇ ਘਰੋਂ ਪੁਲਸ ਨੂੰ 14 ਲੱਖ ਰੁਪਏ ਹੋਰ ਬਰਾਮਦ ਕੀਤੇ ਸੀ। ਇਸ ਤਰ੍ਹਾਂ ਕਰ ਕੇ ਲੁੱਟ ਦੇ ਮਾਮਲੇ ’ਚ ਪੁਲਸ ਨੇ ਹੁਣ ਤੱਕ 18 ਮੁਲਜ਼ਮਾਂ ਨੂੰ ਫੜ ਲਿਆ ਹੈ, ਜਦੋਂਕਿ ਉਨ੍ਹਾਂ ਤੋਂ ਕੁੱਲ 7.14 ਕਰੋੜ 700 ਰੁਪਏ ਦੀ ਰਿਕਵਰੀ ਕੀਤੀ ਗਈ ਹੈ।

ਹੁਣ ਫੜੇ ਗਏ ਦੋਵੇਂ ਉਨ੍ਹਾਂ ਦੇ ਸਾਥੀ ਹਨ, ਜੋ ਨੀਰਜ ਕੁਮਾਰ ਦੇ ਦੋਸਤ ਹਨ, ਜੋ ਪਹਿਲਾਂ ਫੜਿਆ ਜਾ ਚੁੱਕਾ ਹੈ। ਹੁਣ ਫੜੇ ਗਏ ਮੁਲਜ਼ਮ ਬਰਨਾਲਾ ਦੇ ਰਹਿਣ ਵਾਲੇ ਪਵਨ ਕੁਮਾਰ ਉਰਫ ਜੋਲੀ ਅਤੇ ਦਮਨਪ੍ਰੀਤ ਸਿੰਘ ਉਰਫ ਅਮਨੀ ਹਨ। ਦੋਵਾਂ ਤੋਂ 2-2 ਲੱਖ ਰੁਪਏ ਬਰਾਮਦ ਕੀਤੇ ਹਨ, ਜਦੋਂਕਿ ਪਹਿਲਾਂ ਫੜੇ ਮੁਲਜ਼ਮ ਤੋਂ ਉਸ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰੋਂ 14 ਲੱਖ ਰੁਪਏ ਬਰਾਮਦ ਕੀਤੇ ਹਨ।

ਪੁਲਸ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਸਮੇਂ ਮੁਲਜ਼ਮਾਂ ਨੇ ਕੰਪਨੀ ਦੇ ਡੀ. ਵੀ. ਆਰ. ਵੀ ਚੋਰੀ ਕਰ ਲਏ ਸਨ। ਮੋਨਾ ਤੋਂ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਉਸ ਨੇ ਆਪਣੇ ਘਰ ਨੇੜੇ ਸਥਿਤ ਪਾਣੀ ਦੇ ਛੱਪੜ ਵਿਚ ਡੀ. ਵੀ. ਆਰ. ਸੁੱਟ ਦਿੱਤੇ ਸਨ। ਇਸ ਤੋਂ ਬਾਅਦ ਲੁਧਿਆਣਾ ਪੁਲਸ ਮਨਦੀਪ ਕੌਰ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਨਾਲ ਲੈ ਕੇ ਬਰਨਾਲਾ ਪੁੱਜੀ, ਜਿੱਥੇ ਮੁਲਜ਼ਮਾਂ ਨੇ ਛੱਪੜ ’ਚ ਡੀ. ਵੀ. ਆਰ. ਸੁੱਟੇ ਸਨ। ਗੋਤਾਖੋਰਾਂ ਦੀ ਮਦਦ ਨਾਲ ਪੁਲਸ ਨੇ ਡੀ. ਵੀ. ਆਰ. ਹਾਸਲ ਕੀਤੇ।

Facebook Comments

Trending