ਪੰਜਾਬੀ
ਨੇਹਾ ਕੱਕੜ ਬੋਲਡ ਅੰਦਾਜ਼ ’ਚ ਆਈ ਨਜ਼ਰ, ਪਿੰਕ ਗਾਊਨ ’ਚ ਮੁੰਬਈ ਦੀ ਸੜਕ ’ਤੇ ਦਿੱਤੇ ਪੋਜ਼
Published
3 years agoon

ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ ਨੇਹਾ ਕੱਕੜ ਲੁੱਕ ਦੇ ਮਾਮਲੇ ’ਚ ਵੀ ਕਿਸੇ ਤੋਂ ਘੱਟ ਨਹੀਂ ਹੈ। ਨੇਹਾ ਲੁੱਕ ਦੇ ਮਾਮਲੇ ’ਚ ਵੀ ਵੱਡੀਆਂ-ਵੱਡੀਆਂ ਹਸਤੀਆਂ ਦਾ ਮੁਕਾਬਲਾ ਕਰਦੀ ਹੈ। ਉਹ ਅਕਸਰ ਆਪਣੀਆਂ ਖ਼ੂਬਸੂਰਤ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।
ਹਾਲ ਹੀ ’ਚ ਨੇਹਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜਿਸ ’ਚ ਗਾਇਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਗਾਇਕਾ ਨੇਹਾ ਦੀ ਬੋਲਡ ਲੁੱਕ ਦੇਖ ਕੇ ਹਰ ਕੋਈ ਉਸ ਦੀ ਤਾਰੀਫ਼ ਕਰ ਰਿਹਾ ਹੈ।ਲੁੱਕ ਦੀ ਗੱਲ ਕਰੀਏ ਤਾਂ ਨੇਹਾ ਪਿੰਕ ਕਲਰ ਦੇ ਗਾਊਨ ’ਚ ਨਜ਼ਰ ਆ ਰਹੀ ਹੈ। ਇਸ ’ਚ ਅਦਾਕਾਰਾ ਬੇਹੱਦ ਸਟਾਈਲਿਸ਼ ਲੱਗ ਰਹੀ ਹੈ। ਨੇਹਾ ਨੇ ਇਸ ਦੇ ਨਾਲ ਲਾਈਟ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਰੱਖਿਆ ਹੋਇਆ ਹੈ ।
ਇਸ ਦੇ ਨਾਲ ਗਾਇਕਾ ਨੇ ਪਿੰਕ ਲਿਪਸ਼ੇਡ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਨੇਹਾ ਮੁੰਬਈ ਦੀਆਂ ਸੜਕਾਂ ’ਤੇ ਸਟਾਈਲਿਸ਼ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਨੇਹਾ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਗਾਇਕਾ ਇੰਨੀਂ ਦਿਨੀਂ ‘ਇੰਡੀਅਨ ਆਈਡਲ 14’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ। ਉਨ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਉਂਦੇ ਹੀ ਵਾਇਰਲ ਹੋ ਰਹੀਆਂ ਹਨ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਗਲੀ ‘ਚ ਖੇਡਦੇ ਹੋਏ ਤਿੰਨ ਬੱਚੇ ਅਚਾਨਕ ਗਾਇਬ, ਫੈਲੀ ਦਹਿਸ਼ਤ
-
CM ਮਾਨ ਦੀ ਮੁੰਬਈ ‘ਚ ਕਾਰੋਬਾਰੀਆਂ ਨਾਲ ਮੀਟਿੰਗ, ਪੰਜਾਬ ‘ਚ ਕਾਰੋਬਾਰ ਨੂੰ ਲੈ ਕੇ ਕੀਤੀ ਚਰਚਾ
-
ਭਾਰੀ ਮੀਂਹ ਕਾਰਨ ਜਨਜੀਵਨ ਹੋਇਆ ਤਰਸਯੋਗ, ਸੋਸਾਇਟੀਆਂ ਭਰੀਆਂ ਪਾਣੀ ਨਾਲ… ਸਕੂਲ, ਸਬਵੇਅ ਸਭ ਬੰਦ, ਬਚਾਅ ਕਾਰਜ ਵੀ ਜਾਰੀ
-
IAS ਜੋੜੇ ਦੀ 27 ਸਾਲਾ ਧੀ ਨੇ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ