ਪੰਜਾਬੀ
ਨਿੱਮ ਦਾ ਜੂਸ : ਜਿਨ੍ਹਾਂ ਕੌੜਾ ਉਨ੍ਹਾਂ ਹੀ ਫ਼ਾਇਦੇਮੰਦ, ਬੀਮਾਰੀਆਂ ਰਹਿਣਗੀਆਂ ਦੂਰ
Published
2 years agoon
ਨਿੰਮ ਸਵਾਦ ‘ਚ ਚਾਹੇ ਕੌੜੀ ਹੁੰਦੀ ਹੈ ਪਰ ਇਸ ‘ਚ ਮੌਜੂਦ ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਸਿਹਤ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ ਹਨ। ਖ਼ਾਸਕਰ ਮੋਟਾਪੇ ਤੋਂ ਪੀੜਤ ਲੋਕਾਂ ਲਈ ਇਸਦਾ ਸੇਵਨ ਕਰਨਾ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਦੇ ਲਈ ਨਿੰਮ ਦੇ ਪੱਤਿਆਂ ਤੋਂ ਤਿਆਰ ਜੂਸ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਐਂਟੀ-ਆਕਸੀਡੈਂਟ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਨਿੰਮ ਭਾਰ ਕੰਟਰੋਲ ‘ਚ ਸਹਾਇਤਾ ਕਰਦਾ ਹੈ ਅਤੇ ਇਮਿਊਨਿਟੀ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਿੰਮ ਦਾ ਜੂਸ ਪੀਣ ਦੇ ਫਾਇਦੇ…
ਭਾਰ ਘਟਾਉਣ ‘ਚ ਰਾਮਬਾਣ : ਜੋ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਇਸ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਤੇਜ਼ੀ ਨਾਲ ਭਾਰ ਘਟੇਗਾ ਜਿਸਦੇ ਨਤੀਜੇ ਵਜੋਂ ਬਾਡੀ ਸ਼ੇਪ ‘ਚ ਆਉਂਦੀ ਹੈ। ਨਾਲ ਹੀ ਕੁਦਰਤੀ ਹੋਣ ਕਰਕੇ ਇਹ ਬਿਨਾਂ ਕਿਸੇ ਸਾਈਡ effects ਦੇ ਸਿਹਤਮੰਦ ਰਹਿਣ ‘ਚ ਸਹਾਇਤਾ ਕਰਦਾ ਹੈ।
ਤਾਂ ਆਓ ਜਾਣਦੇ ਹਾਂ ਨਿੰਮ ਦਾ ਰਸ ਪੀਣ ਦੇ ਹੋਰ ਫਾਇਦੇ…
ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਪੇਟ, ਪੱਟ, ਪਿੱਠ ਦੇ ਆਲੇ-ਦੁਆਲੇ ਜਮ੍ਹਾ ਚਰਬੀ ਨੂੰ ਘਟਾਉਣ ‘ਚ ਸਹਾਇਤਾ ਮਿਲਦੀ ਹੈ। ਭਾਰ ਕੰਟਰੋਲ ਹੋ ਕੇ ਬਾਡੀ ਸ਼ੇਪ ‘ਚ ਆਵੇਗੀ। ਨਿਯਮਿਤ ਨਿੰਮ ਦਾ ਜੂਸ ਪੀਣ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘਟਦਾ ਹੈ। ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਜੂਸ ਪੀਣ ਨਾਲ ਇਮਿਊਨਟੀ ਬੂਸਟ ਹੋ ਕੇ ਬੀਮਾਰੀਆਂ ਦਾ ਬਚਾਅ ਰਹੇਗਾ। ਥਕਾਵਟ, ਕਮਜ਼ੋਰੀ ਦੂਰ ਹੋ ਕੇ ਦਿਨ ਭਰ ਫਰੈਸ਼ ਅਤੇ ਐਂਰਜੈਟਿਕ ਮਹਿਸੂਸ ਹੋਵੇਗਾ।
ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਤੁਸੀਂ ਪੋਸ਼ਣ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਨਿੰਮ ਦੇ ਜੂਸ ਦੇ 1-2 ਘੁੱਟ ਬੱਚਿਆਂ ਨੂੰ ਪਿਲਾ ਸਕਦੇ ਹੋ। ਇਸ ਨਾਲ ਪੇਟ ‘ਚ ਮੌਜੂਦ ਕੀੜੇ ਮਰਨ ਦੇ ਨਾਲ ਵਧੀਆ ਵਿਕਾਸ ‘ਚ ਸਹਾਇਤਾ ਮਿਲੇਗੀ। ਨਾਲ ਹੀ ਸੰਕ੍ਰਮਣ ਦਾ ਖ਼ਤਰਾ ਘੱਟ ਹੋਵੇਗਾ।
ਇਸ ਨੂੰ ਲੈਣ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੋਵੇਗਾ। ਅਜਿਹੇ ‘ਚ ਤੰਦਰੁਸਤ ਰਹਿਣ ਦੇ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋਵੇਗਾ। ਨਿੰਮ ‘ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਖ਼ੂਨ ਨੂੰ ਸਾਫ ਕਰਨ ‘ਚ ਮਦਦ ਕਰਦੇ ਹਨ। ਅਜਿਹੇ ‘ਚ ਦਾਗ-ਧੱਬੇ, ਝੁਰੜੀਆਂ, ਡਾਰਕ ਸਰਕਲਜ ਆਦਿ ਦੀ ਸਮੱਸਿਆ ਦੂਰ ਹੋ ਕੇ ਬੇਦਾਗ ਅਤੇ ਗਲੋਇੰਗ ਸਕਿਨ ਮਿਲਦੀ ਹੈ।
ਕੈਲਸੀਅਮ ਅਤੇ ਆਇਰਨ ਦਾ ਮੁੱਖ ਸਰੋਤ ਹੋਣ ਦੇ ਕਾਰ ਇਹ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਖੂਨ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ। ਅਜਿਹੇ ‘ਚ ਅਨੀਮੀਆ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਦੰਦਾਂ ‘ਚ ਦਰਦ ਅਤੇ ਹੋਰ ਸਮੱਸਿਆਵਾਂ ਦੂਰ ਕਰਨ ‘ਚ ਨਿੰਮ ਦਾ ਜੂਸ ਵੀ ਫਾਇਦੇਮੰਦ ਹੁੰਦਾ ਹੈ। ਨਿੰਮ ਦੇ ਜੂਸ ਨਾਲ ਵਾਲਾਂ ਨੂੰ ਧੋਣ ਨਾਲ ਡੈਂਡਰਫ ਤੋਂ ਰਾਹਤ ਮਿਲਦੀ ਹੈ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਅਦਰਕ ਸਿਰਫ ਜ਼ੁਕਾਮ ਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਹਰਾ ਸਕਦਾ ਗੰਭੀਰ ਬਿਮਾਰੀਆਂ
-
ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ