ਪੰਜਾਬੀ
ਕੰਨਾਂ ਦੀਆ ਮੁਫਤ ਮਸ਼ੀਨਾ ਲਈ ਲੋੜਵੰਦ ਆਨਲਾਈਨ ਕਰਨ ਅਪਲਾਈ: ਸਿਵਲ ਸਰਜਨ
Published
2 years agoon

ਲੁਧਿਆਣਾ : ਪੰਜਾਬ ਸਰਕਾਰ ਵੱਲੋ ਚਲਾਈ ਗਈ ਏ.ਡੀ.ਆਈ.ਪੀ. ਸਕੀਮ ਤਹਿਤ ਹਰ ਉਮਰ ਅਤੇ ਹਰ ਵਰਗ ਦੇ ਲਾਭਪਾਤਰੀਆਂ ਨੂੰ ਮੁਫਤ ਕੰਨਾਂ ਦੀਆ ਮਸ਼ੀਨਾਂ ਦੇਣ ਲਈ ਜ਼ਿਲ੍ਹੇ ਵਿੱਚ ਲਾਭਪਤਾਰੀਆਂ ਦਾ ਡਾਟਾ ਆਨਲਾਈਨ ਦਰਜ਼ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਕੰਨਾਂ ਤੋ ਨਾ ਸੁਣਨ ਵਾਲੇ ਲਾਭਪਾਤਰੀ ਕਈ ਵਾਰ ਮਸ਼ੀਨਾਂ ਮਹਿੰਗੀਆ ਹੌਣ ਕਾਰਨ ਖਰੀਦ ਨਹੀ ਸਕਦੇ। ਜਿਸ ਕਾਰਨ ਉਨਾਂ ਨੂੰ ਜੀਵਨ ਵਿਚ ਬਹੁਤ ਸਾਰੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ।
ਪੰਜਾਬ ਸਰਕਾਰ ਵੱਲੋ ਚਲਾਈ ਗਈ ਇਹ ਸਕੀਮ ਅਜਿਹੇ ਲਾਭਪਾਤਰੀਆ ਦੇ ਲਈ ਵਰਦਾਨ ਸਿੱਧ ਹੋਵੇਗੀ। ਡਾ. ਹਿਤਿੰਦਰ ਕੌਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਕੰਨਾਂ ਦੀਆਂ ਮੁਫਤ ਮਸ਼ੀਨਾ ਲੇਣ ਵਾਲੇ ਲਾਭਪਾਤਰੀ ਆਪਣਾ ਡਾਟਾ ਆਨਲਾਈਨ ਕਰਵਾਉਣ ਲਈ ਜਿਲਾ ਹਸਪਤਾਲ ਦੇ ਈ.ਐਨ.ਟੀ. ਸਪੈਸ਼ਲਿਸਟ (ਕਮਰਾ ਨੰ. 109) ਅਤੇ ਡੀ.ਈ.ਆਈ.ਸੀ. ਸੈਟਰ ਵਿਚ ਤਾਇਨਾਤ ਸਪੈਸ਼ਲ ਐਜੂਕੇਟਰ ਨਾਲ ਕਿਸੇ ਵੀ ਕੰਮਕਾਜ ਵਾਲੇ ਦਿਨ ਸੰਪਰਕ ਕਰ ਸਕਦੇ ਹਨ।
ਇਸ ਸਕੀਮ ਅਧੀਨ ਆਨਲਾਈਨ ਅਪਲਾਈ ਕਰਨ ਲਈ ਲਾਭਪਾਤਰੀ ਕੋਲ ਫੋਟੋ, ਅਧਾਰ ਕਾਰਡ, ਜਾਤੀ ਸਰਟੀਫਿਕੇਟ, ਮਹੀਨੇ ਦੀ 30 ਹਜਾਰ ਤੋ ਘੱਟ ਆਮਦਨ ਦਾ ਸਰਟੀਫਿਕੇਟ (ਰਾਸ਼ਨ ਕਾਰਡ ਜਾਂ ਈਸ਼ਰਮ ਕਾਰਡ) ਅੰਗਹੀਣ ਸਰਟੀਫਿਕੇਟ ਅਤੇ ਕੰਨਾਂ ਦੀ ਰਿਪੋਰਟ ਲੋੜੀਦੇ ਦਸਤਾਵੇਜ਼ ਹੌਣੇ ਲਾਜ਼ਮੀ ਹਨ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
16 ਮਾਰਚ ਤੱਕ ਜਿਲ੍ਹੇ ਭਰ ‘ਚ ਮਨਾਇਆ ਜਾ ਰਿਹਾ ਕਾਲਾ ਮੋਤੀਆ ਹਫਤਾ – ਸਿਵਲ ਸਰਜਨ
-
ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਾਰੇ ਕੀਤਾ ਜਾਗਰੂਕ
-
ਸਿਵਲ ਹਸਪਤਾਲ ‘ਚ ਦੋ ਦਿਨਾਂ ਡੈਂਟਲ ਟਰੋਮਾ ਟਰੇਨਿੰਗ ਸ਼ੁਰੂ
-
ਸੜਕ ਹਾ.ਦ.ਸੇ ‘ਚ ਜ਼.ਖ.ਮੀ.ਆਂ ਦੀ ਮਦਦ ਕਰਨ ‘ਤੇ ਮਿਲੇਗਾ 2000 ਰੁਪਏ ਦਾ ਇਨਾਮ
-
ਮੁਹੱਲਾ ਕਲੀਨਿਕ ‘ਚ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਆਖਰੀ ਤਰੀਕ 2 ਅਕਤੂਬਰ