ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪ੍ਰਿµਸੀਪਲ ਸ਼੍ਰੀਮਤੀ ਸੁਮਨ ਲਤਾ ਦੀ ਅਗਵਾਈ ਹੇਠ ਰਾਸ਼ਟਰੀ ਯੁਵਕ ਹਫਤਾ ਮਨਾਇਆ ਗਿਆ। ਇਸ ਹਫਤੇ ਦੇ ਦੌਰਾਨ ਐਚ.ਆਈ.ਵੀ. ਅਤੇ ਏਡਜ਼ ਦੇ ਵਿਸ਼ੇ ਤੇ ਪੋਸਟਰ ਬਣਾਉਣਾ, ਲੇਖ ਲਿਖਣਾ, ਨੁਟਕ ਨਾਟਕ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ।
ਇਸ ਦੌਰਾਨ ਡਾ. ਤਰੁਨਪ੍ਰੀਤ ਸਿੰਘ ਥਿੰਦ ਨੇ ਸਾਰੀਆਂ ਵਿਦਿਆਰਥਣਾਂ ਨੂੰ ਏਡਜ਼ ਫੈਲਣ ਦੇ ਕਾਰਨਾਂ ਪ੍ਰਤੀ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਇਕ ਰੋਜ਼ਾ ਪੋਸਟਿਕ ਦਿਵਸ ਮਨਾਇਆ ਗਿਆ। ਵਲਟੀਅਰਜ਼ ਨੇ ਐਚ.ਆਈ.ਵੀ.ਅਤੇ ਏਡਜ਼ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਨਾਅਰੇ ਲਾ ਕੇ ਰੈਲੀ ਵੀ ਕੱਢੀ।
ਇਸ ਮੌਕੇ ਤੇ ਪ੍ਰੋਗਰਾਮ ਅਫਸਰ ਸ਼੍ਰੀਮਤੀ ਨਿਸ਼ਾ ਸਾਂਗਵਾਲ, ਮਿਸ ਸੁਖਨਦੀਪ ਕੌਰ, ਸ਼੍ਰੀਮਤੀ ਨਿਵੇਦਿਤਾ ਗੁਪਤਾ ਅਤੇ ਸ਼੍ਰੀਮਤੀ ਸਰਬਜੀਤ ਕੌਰ ਗਿੱਲ ਵੀ ਮੌਜੂਦ ਰਹੇ। ਸ਼੍ਰੀਮਤੀ ਨਿਸ਼ਾ ਸਾਂਗਵਾਲ ਅਤੇ ਰੈਡ ਰਿਬਨ ਕਲੱਬ ਪ੍ਰਧਾਨ ਵਿਰਤੀ ਜੈਨ ਨੇ ਸਭ ਦਾ ਧੰਨਵਾਦ ਕੀਤਾ।