ਲੁਧਿਆਣਾ : ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ, ਲੁਧਿਆਣਾ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।
ਇਸ ਦਿਨ ਦਾ ਉਦੇਸ਼ ਜੀਵਨ ਵਿੱਚ ਸਰੀਰਕ ਗਤੀਵਿਧੀਆਂ ਅਤੇ ਖੇਡਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਹਰਸ਼ਪ੍ਰੀਤ ਸਿੰਘ ਅਤੇ ਅੰਮ੍ਰਿਤਪ੍ਰੀਤ ਕੌਰ ਸਪੋਰਟਸ ਕੈਪਟਨ (ਲੜਕੇ ਅਤੇ ਲੜਕੀਆਂ) ਨੇ ਇੱਕ ਵਿਸ਼ੇਸ਼ ਅਸੈਂਬਲੀ ਰਾਹੀਂ ਮੇਜਰ ਧਿਆਨ ਚੰਦ ਬਾਰੇ ਚਾਨਣਾ ਪਾਇਆ।
ਮੇਜਰ ਧਿਆਨ ਚੰਦ 1928, 1932 ਅਤੇ 1936 ਵਿੱਚ 3 ਓਲੰਪਿਕ ਖੇਡਾਂ ਵਿੱਚ ਸੋਨੇ ਦੇ ਤਗਮੇ ਜਿੱਤਣ ਵਾਲੇ ਸੱਚੇ ਖਿਡਾਰੀ ਦੀ ਭਾਵਨਾ ਅਤੇ ਦੇਸ਼ ਭਗਤੀ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ।
ਸਕੂਲ ਵਿੱਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਇਕੱਠ ਹੋਇਆ। ਮੁੰਡੇ ਅਤੇ ਕੁੜੀਆਂ ਦੋਨਾਂ ਨੇ ਟੱਗ ਆਫ ਵਾਰ, ਬਾਸਕੇਟ ਬਾਲ, ਵਾਲੀ ਬਾਲ ਅਤੇ ਟਰੈਕ ਈਵੈਂਟਸ ਆਦਿ ਵਿੱਚ ਭਾਗ ਲਿਆ।
ਸਕੂਲ ਵਿਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪ੍ਰਿੰਸੀਪਲ ਸ੍ਰੀਮਤੀ ਗੁਰਮੰਤ ਕੌਰ ਗਿੱਲ ਨੇ ਖੇਡ ਅਧਿਆਪਕਾਂ ਅਤੇ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਸਹੁੰ ਪੜ੍ਹੀ ਗਈ।