ਲੁਧਿਆਣਾ : ਪੀ ਏ ਯੂ ਦੇ ਮਾਈਕਰੋਬਾਇਓਲੋਜੀ ਵਿਭਾਗ ਨੇ ਡਾ: ਐਚ.ਐਸ ਗਰਚਾ ਮਸ਼ਰੂਮ ਲੈਬਾਰਟਰੀਜ਼ ਵਿਖੇ ਰਾਸ਼ਟਰੀ ਮਸ਼ਰੂਮ ਦਿਵਸ ਮਨਾਇਆ। ਇਹ ਵਿਸ਼ੇਸ਼ ਸਮਾਗਮ ਨਿਰਬਾਹ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਮਸ਼ਰੂਮ ਦੀ ਕਾਸ਼ਤ ਉਦੇਸ਼ ਤਹਿਤ ਕੀਤਾ ਗਿਆ।
ਇਸ ਮੌਕੇ ਮਾਈਕਰੋਬਾਇਓਲਾਜੀ ਸੋਸਾਇਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਮਾਈਕਰੋਬਾਇਓਲੋਜੀ ਵਿਸ਼ੇ ‘ਤੇ ਇੱਕ ਕੁਇਜ਼ ਕਰਵਾਈ ਗਈ ਜਿਸ ਵਿੱਚ ਪੰਜ ਟੀਮਾਂ ਨੇ ਭਾਗ ਲਿਆ। ਜੇਤੂ ਟੀਮ ਦੇ ਮੈਂਬਰਾਂ ਨੂੰ ਮਾਈਕ੍ਰੋਬਾਇਓਲੋਜਿਸਟਸ ਸੋਸਾਇਟੀ ਦੀ ਇੱਕ ਸਾਲ ਦੀ ਮੈਂਬਰਸ਼ਿਪ ਦੇ ਨਾਲ-ਨਾਲ ਖੁੰਬਾਂ ਉਗਾਉਣ ਲਈ ਤਿਆਰ ਕੀਤਾ ਗਿਆ।
ਡਾ. ਜੀ.ਐਸ. ਕੋਚਰ, ਮੁਖੀ, ਮਾਈਕਰੋਬਾਇਓਲੋਜੀ ਵਿਭਾਗ ਨੇ ਮਸ਼ਰੂਮ ਦਿਵਸ ਮਨਾਉਣ ਦੀ ਮਹੱਤਤਾ ‘ਤੇ ਚਾਨਣਾ ਪਾਇਆ ਅਤੇ ਵੱਖ-ਵੱਖ ਕਿਸਮਾਂ ਦੀਆਂ ਖੁੰਬਾਂ ਦੇ ਪੌਸ਼ਟਿਕ ਔਸ਼ਧੀ ਮੁੱਲ ‘ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਖੁੰਬਾਂ ਨੂੰ ਸ਼ਾਮਿਲ ਕਰਨ ਲਈ ਵੀ ਪ੍ਰੇਰਿਤ ਕੀਤਾ।ਇੱਕ ਵਿਦਿਆਰਥੀ ਗਤੀਵਿਧੀ ਵੀ ਕੀਤੀ ਗਈ ਜਿਸ ਵਿੱਚ ਬਟਨ ਮਸ਼ਰੂਮ ਦੇ ਸਪਾਊਨਿੰਗ ਦਾ ਪ੍ਰਦਰਸ਼ਨ ਕੀਤਾ ਗਿਆ।