ਲੁਧਿਆਣਾ : ਨਗਰ ਨਿਗਮ ਮੁਲਾਜ਼ਮਾਂ ਨੂੰ ਮਾਨਸੂਨ ਸੀਜ਼ਨ ਦੌਰਾਨ ਛੁੱਟੀ ਨਹੀਂ ਮਿਲੇਗੀ ਅਤੇ ਸਟੇਸ਼ਨ ਛੱਡਣ ਲਈ ਮਨਜ਼ੂਰੀ ਲੈਣੀ ਹੋਵੇਗੀ। ਇਹ ਫ਼ੈਸਲਾ ਸੋਮਵਾਰ ਨੂੰ ਮੇਅਰ ਅਤੇ ਨਿਗਮ ਕਮਿਸ਼ਨਰ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੀਂਹ ਦਾ ਮੌਸਮ ਹੋਣ ਤੋਂ ਪਹਿਲਾਂ ਛੋਟੇ-ਵੱਡੇ ਨਾਲਿਆਂ, ਸੀਵਰੇਜ ਅਤੇ ਰੋਡ ਜਾਲੀਆਂ ਦੀ ਸਫ਼ਾਈ ਦਾ ਕੰਮ ਪੂਰਾ ਕੀਤਾ ਜਾਵੇ।
ਜਿੱਥੋਂ ਤੱਕ ਬੁੱਢੇ ਨਾਲੇ ਦਾ ਸਵਾਲ ਹੈ, ਉਸ ਦੇ ਕਿਨਾਰਿਆਂ ਨੂੰ ਪੱਕਾ ਕਰਨ ਤੋਂ ਇਲਾਵਾ ਸੰਕਟ ਸਥਿਤੀ ’ਚ ਮਸ਼ੀਨਰੀ ਨੂੰ ਤਿਆਰ ਰੱਖਣ ਲਈ ਬੋਲਿਆ ਗਿਆ ਹੈ। ਇਸ ਤੋਂ ਇਲਾਵਾ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਹੱਲ ਕਰਨ ਲਈ ਡਿਸਪੋਲ ਦੀ ਮੋਟਰ ਚੈੱਕ ਕਰ ਕੇ ਲਾਈਟ ਅਤੇ ਜਨਰੇਟਰ ਦਾ ਇੰਤਜ਼ਾਮ ਕਰਨ ਦੇ ਨਿਰਦੇਸ਼ ਓ. ਐਂਡ ਐੱਮ. ਸੈੱਲ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਹਨ।