Connect with us

ਪੰਜਾਬੀ

ਨਗਰ ਨਿਗਮ ਵੱਲੋਂ ਤਿੰਨ ਪ੍ਰਾਪਰਟੀਆ ਨੂੰ ਕੀਤਾ ਸੀਲ, ਕਰੀਬ 4 ਲੱਖ ਰੁਪਏ ਦੇ ਟੈਕਸ ਦੀ ਕੀਤੀ ਵਸੂਲੀ

Published

on

Municipal corporation sealed three properties, collected tax of about 4 lakh rupees

ਲੁਧਿਆਣਾ : ਨਗਰ ਨਿਗਮ ਲੁਧਿਆਣਾ ਜੋਨ-ਬੀ ਦੇ ਸੰਯੁਕਤ ਕਮਿਸ਼ਨਰ-ਕਮ-ਜੋਨਲ ਕਮਿਸ਼ਨਰ ਸੋਨਮ ਚੋਧਰੀ ਜੋਨ-ਬੀ ਦੇ ਰਿਕਵਰੀ ਸਟਾਫ ਨੂੰ ਰਿਕਵਰੀ ਦੇ ਟੀਚੇ ਹਰ ਹਾਲਤ ਵਿੱਚ ਪੂਰੇ ਕਰਨ ਦੀਆ ਸਖ਼ਤ ਹਦਾਇਤਾਂ ਕੀਤੀਆ ਗਈਆਂ।

ਉਨ੍ਹਾਂ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਕਿ ਫੀਲਡ ਵਿੱਚ ਜਾ ਕੇ ਜਿਨ੍ਹਾ ਪ੍ਰਾਪਰਟੀਆਂ ਦੇ ਮਾਲਕਾਂ ਵੱਲੋ ਪ੍ਰਾਪਰਟੀ ਟੈਕਸ, ਪਾਣੀ ਸੀਵਰੇਜ ਅਤੇ ਡਿਸਪੋਜਲ ਚਾਰਜਿਸ ਜਮ੍ਹਾ ਨਹੀ ਕਰਵਾਇਆ ਜਾਂ ਘੱਟ ਜਮ੍ਹਾ ਕਰਵਾਇਆ ਹੈ ਉਨ੍ਹਾਂ ਪ੍ਰਾਪਰਟੀਆਂ ਨੂੰ ਰੂਲਾਂ ਅਨੁਸਾਰ ਬਣਦੇ ਸਾਰੇ ਨੋਟਿਸ ਜਾਰੀ ਕਰਨ ਉਪਰੰਤ ਵੀ ਉਹਨਾ ਵੱਲੋ ਹਾਲੇ ਤੱਕ ਬਣਦਾ ਟੈਕਸ ਨਗਰ ਨਿਗਮ ਦੇ ਖਜਾਨੇ ਵਿੱਚ ਜਮ੍ਹਾ ਨਹੀ ਕਰਵਾਏ ਗਏ, ਉਹਨਾਂ ਤੇ ਅਗਲੇਰੀ ਬਣਦੀ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਬਣਦੇ ਟੈਕਸ ਵਸੂਲਣੇ ਯਕੀਨੀ ਬਣਾਏ ਜਾਣ।

ਉਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਹਿੱਤ ਅੱਜ ਬਲਾਕ-30 ਦੇ ਸੁਪਰਡੰਟ, ਨੀਰੀਖਕ ਅਤੇ ਸਟਾਫ ਵੱਲੋ ਮਹਿੰਦਰਾ ਕਲੋਨੀ, ਬਾਬਾ ਗੱਜਾ ਜੈਨ ਕਲੋਨੀ ਅਤੇ ਸ਼ੇਰਪੁਰ ਚੋੱਕ ਦੀਆਂ ਤਿੰਨ ਪ੍ਰਾਪਰਟੀਆ ਨੂੰ ਸੀਲ ਕੀਤਾ ਗਿਆ ਜਿਨ੍ਹਾ ਵਿੱਚੋ 2 ਪ੍ਰਾਪਰਟੀਆ ਦੇ ਮਾਲਕਾਂ ਵੱਲੋ ਤੁਰੰਤ ਜੋਨ-ਬੀ ਦਫਤਰ ਵਿੱਚ ਆ ਕੇ ਤਕਰੀਬਨ 2 ਲੱਖ ਰੁਪਏ ਦੇ ਬਣਦੇ ਟੈਕਸ ਜਮ੍ਹਾ ਕਰਵਾ ਦਿੱਤੇ ਗਏ।

ਇਸੇ ਤਰ੍ਹਾ ਬਲਾਕ-23 ਦੇ ਸੁਪਰਡੰਟ, ਨੀਰੀਖਕ ਅਤੇ ਸਟਾਫ ਵੱਲੋ ਜਨਕਪੁਰੀ ਵਿੱਚ ਇੱਕ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਅਤੇ ਇੰਡਸਟਰੀਅਲ ਏਰੀਏ ਵਿੱਚ ਇੱਕ ਪ੍ਰਾਪਰਟੀ ਤੋ ਮੋਕੇ ‘ਤੇ ਹੀ ਲਗਭਗ 2 ਲੱਖ ਰੁਪਏ ਰਿਕਵਰੀ ਵਸੂਲੀ ਗਈ ਅਤੇ ਇਸ  ਸੀਲਿੰਗ ਦੀ ਕਾਰਵਾਈ ਤਹਿਤ ਕੁੱਲ 4 ਲੱਖ ਰੁਪਏ ਦੇ ਟੈਕਸ ਵਸੂਲ ਕਰ ਲਏ ਗਏ ਹਨ।

 

Facebook Comments

Trending