Connect with us

ਪੰਜਾਬੀ

ਸਕਿਨ ਤੋਂ ਲੈ ਕੇ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੈ ਮੁਲਤਾਨੀ ਮਿੱਟੀ, ਜਾਣੋ ਕਿਵੇਂ ?

Published

on

Multani soil is helpful in removing skin related health problems, know how?

ਜ਼ਿਆਦਾਤਰ ਲੋਕ ਸੋਚਦੇ ਹਨ ਕਿ ਮੁਲਤਾਨੀ ਮਿੱਟੀ ਦੀ ਵਰਤੋਂ ਸਿਰਫ਼ ਬਿਊਟੀ ਪ੍ਰੋਡਕਟ ਦੇ ਤੌਰ ‘ਤੇ ਹੀ ਕੀਤੀ ਜਾਂਦੀ ਹੈ ਪਰ ਇਸ ਦੇ ਕਈ ਹੋਰ ਹੈਲਥ ਬੇਨੀਫਿਟਸ ਵੀ ਹਨ। ਇਸ ‘ਚ ਪਾਏ ਜਾਣ ਵਾਲੇ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ ਅਤੇ ਹਾਈਡ੍ਰੇਟਿਡ ਐਲੂਮੀਨੀਅਮ ਸਿਲੀਕੇਟ ਤੱਤ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ। ਆਓ ਜਾਣਦੇ ਹਾਂ ਕਿੰਨਾ ਬੀਮਾਰੀਆਂ ‘ਚ ਕਿਸ ਤਰ੍ਹਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ-

ਬਲੱਡ ਸਰਕੂਲੇਸ਼ਨ ਠੀਕ ਕਰਨ ‘ਚ : ਮੁਲਤਾਨੀ ਮਿੱਟੀ ਦੀ ਮਦਦ ਨਾਲ ਬਲੱਡ ਸਰਕੂਲੇਸ਼ਨ ਨੂੰ ਬਹੁਤ ਹੱਦ ਤੱਕ ਸੁਧਾਰਿਆ ਜਾ ਸਕਦਾ ਹੈ। ਇਸ ਦੇ ਲਈ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਨੂੰ ਪਾਣੀ ‘ਚ ਪਾ ਕੇ ਇਸ ਦਾ ਪੇਸਟ ਬਣਾ ਲਓ। ਇਸ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ ਲਗਾਓ। ਜਦੋਂ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਗਿੱਲੇ ਕੱਪੜੇ ਨਾਲ ਪੂੰਝੋ। ਇਸ ਨੂੰ ਲਗਾਉਣ ਤੋਂ ਬਾਅਦ ਤੁਸੀਂ ਨਹਾ ਵੀ ਸਕਦੇ ਹੋ। ਇਸ ਨਾਲ ਬਲੱਡ ਸਰਕੁਲੇਸ਼ਨ ਪਹਿਲਾਂ ਨਾਲੋਂ ਵਧੀਆ ਹੋ ਜਾਵੇਗਾ।

ਪੇਟ ਦੀ ਜਲਣ ਅਤੇ ਐਸੀਡਿਟੀ ਨੂੰ ਕਰੇ ਦੂਰ : ਮੁਲਤਾਨੀ ਮਿੱਟੀ ਪੇਟ ਦੀ ਜਲਣ ਅਤੇ ਐਸੀਡਿਟੀ ਨੂੰ ਦੂਰ ਕਰਨ ‘ਚ ਬਹੁਤ ਮਦਦਗਾਰ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ। ਮੁਲਤਾਨੀ ਮਿੱਟੀ ਨੂੰ 5 ਤੋਂ 6 ਘੰਟੇ ਭਿਓਕੇ ਰੱਖ ਦਿਓ। 6 ਘੰਟੇ ਬਾਅਦ ਇਸ ਨੂੰ ਇੱਕ ਪੱਟੀ ‘ਚ ਬੰਨ੍ਹ ਕੇ ਪੇਟ ‘ਤੇ ਰੱਖੋ। ਅੱਧੇ ਘੰਟੇ ਬਾਅਦ ਇਸ ਨੂੰ ਪੇਟ ‘ਤੋਂ ਹਟਾ ਲਓ। ਤੁਸੀਂ ਦੇਖੋਗੇ ਕਿ ਤੁਹਾਨੂੰ ਪੇਟ ਦੀ ਜਲਣ ਤੋਂ ਰਾਹਤ ਮਿਲੇਗੀ।

ਐਂਟੀਸੈਪਟਿਕ ਗੁਣਾਂ ਨਾਲ ਭਰਪੂਰ : ਮੁਲਤਾਨੀ ਮਿੱਟੀ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸਦੀ ਵਰਤੋਂ ਜਲਣ ਅਤੇ ਕੱਟਣ ਦੇ ਬਾਅਦ ਹੋਣ ਵਾਲੇ ਇੰਫੈਕਸ਼ਨ ਦੇ ਇਲਾਜ ਲਈ ਕੀਤੀ ਜਾਂਦੀ ਹੈ। ਮੁਲਤਾਨੀ ਮਿੱਟੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਜਲਣ ਅਤੇ ਕੱਟਣ ਦੇ ਨਿਸ਼ਾਨ ਵੀ ਦੂਰ ਹੋ ਜਾਂਦੇ ਹਨ।

Facebook Comments

Trending