Connect with us

ਪੰਜਾਬੀ

ਸਟੀਲ ਦੀਆਂ ਕੀਮਤਾਂ ‘ਚ ਵਾਧੇ ਕਾਰਨ ਐਮ.ਐਸ.ਐਮ.ਈ. ਸਨਅਤਾਂ ਬੰਦ ਹੋਣ ਲਈ ਮਜਬੂਰ

Published

on

MSMEs down due to rise in steel prices Industries forced to close

ਲੁਧਿਆਣਾ : ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਿਖੇ ਅਹਿਮ ਮੀਟਿੰਗ ਪ੍ਰਧਾਨ ਉਪਕਾਰ ਸਿੰਘ ਆਹੂਜਾ ਦੀ ਅਗਵਾਈ ਵਿਚ ਹੋਈ, ਜਿਸ ‘ਚ ਸਟੀਲ ਦੀਆਂ ਕੀਮਤਾਂ ਵਿਚ ਅਥਾਹ ਵਾਧੇ ਦੇ ਭਖਦੇ ਮੁੱਦੇ ‘ਤੇ ਚਰਚਾ ਕੀਤੀ ਗਈ ਅਤੇ ਕਿਹਾ ਕਿ ਸਟੀਲ ਦੀਆਂ ਕੀਮਤਾਂ ‘ਚ ਵਾਧੇ ਕਾਰਨ ਐਮ.ਐਸ.ਐਮ.ਈ. ਸਨਅਤਾਂ ਬੰਦ ਹੋਣ ਲਈ ਮਜਬੂਰ ਹਨ।

ਸ.ਆਹੂਜਾ ਨੇ ਦੱਸਿਆ ਹੈ ਕਿ ਕੀਮਤਾਂ ਇੰਨੀਆਂ ਜਿਆਦਾ ਹਨ ਕਿ ਐਮ.ਐਸ.ਐਮ.ਈ. ਨੂੰ ਕੰਮ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਐਮ.ਐਸ.ਐਮ.ਈ. ਇਕਾਈਆਂ ਸਮੱਗਰੀ ਤਿਆਰ ਕਰਨ ਤੇ ਉਤਪਾਦਨ ਚਲਾਉਣ ਦੇ ਯੋਗ ਨਹੀਂ ਹਨ।

ਐਮ.ਐਸ.ਐਮ.ਈ. ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਲਈ ਮਜਬੂਰ ਕੀਤਾ ਜਾਵੇਗਾ ਅਤੇ ਇਸ ਨਾਲ ਬੇਰੁਜ਼ਗਾਰੀ ਵਧੇਗੀ। ਇਸ ਮੌਕੇ ਨਰਿੰਦਰ ਭਮਰਾ, ਐਸ.ਸੀ. ਰਲਹਨ, ਰਾਮ ਲੁਭਾਇਆ, ਏ.ਕੇ. ਕੋਹਲੀ, ਸੂਬਾ ਸਿੰਘ, ਹਨੀ ਸੇਠੀ, ਸਰਵਜੀਤ ਸਿੰਘ ਹਾਜ਼ਰ ਸਨ।

Facebook Comments

Trending