Connect with us

ਪੰਜਾਬੀ

ਜਮਾਲਪੁਰ ਸੀਵਰੇਜ ਟਰੀਟਮੈਂਟ ਪਲਾਂਟ ਦੀਆਂ ਮੋਟਰਾਂ ਖ਼ਰਾਬ, ਕਈ ਇਲਾਕਿਆਂ ‘ਚ ਭਰਿਆ ਬਦਬੂਦਾਰ ਪਾਣੀ

Published

on

Motors of Jamalpur Sewage Treatment Plant malfunction, foul smelling water in many areas

ਲੁਧਿਆਣਾ : ਸ਼ਹਿਰ ‘ਚੋਂ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਜਮਾਲਪੁਰ ਵਿਖੇ ਨਗਰ ਨਿਗਮ ਪ੍ਰਸ਼ਾਸਨ ਵਲੋਂ ਸਥਾਪਿਤ ਕੀਤੇ ਸੀਵਰੇਜ ਟਰੀਟਮੈਂਟ ਪਲਾਂਟ ਦੀਆਂ ਮੋਟਰਾਂ ਖ਼ਰਾਬ ਹੋ ਜਾਣ ਕਾਰਨ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ, ਜਿਸ ਕਾਰਨ ਜਮਾਲਪੁਰ, ਭਾਮੀਆਂ ਰੋਡ ਦੀਆਂ ਦਰਜਨਾਂ ਕਾਲੋਨੀਆਂ ਵਿਚ ਸੀਵਰੇਜ਼ ਦਾ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ।

ਜਿਸ ਕਾਰਨ ਲੋਕ ਬਦਬੂ ਭਰੇ ਮਾਹੌਲ ਵਿਚ ਰਹਿਣ ਨੂੰ ਮਜ਼ਬੂਰ ਹੋਣ ਤੋਂ ਇਲਾਵਾ ਬਿਮਾਰੀ ਫੈਲਣ ਤੋਂ ਡਰੇ ਹੋਏ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ 3 ਦਿਨ ਤੋਂ ਸੀਵਰੇਜ਼ ਦਾ ਪਾਣੀ ਓਵਰਫਲੋਅ ਹੋਕੇ ਸੜਕਾਂ, ਗਲੀਆਂ ਵਿਚ ਪੈ ਰਿਹਾ ਹੈ।

ਇਸ ਸਬੰਧੀ ਸੰਪਰਕ ਕਰਨ ‘ਤੇ ਓ. ਐਂਡ ਐਮ. ਸੈਲ ਦੇ ਨਿਗਰਾਨ ਇੰਜੀਨੀਅਰ ਰਣਬੀਰ ਸਿੰਘ ਨੇ ਦੱਸਿਆ ਕਿ ਸੀਵਰੇਜ਼ ਟਰੀਟਮੈਂਟ ਪਲਾਂਟ ਦੇ ਡਿਸਪੋਜਲ ਪੰਪ (ਮੋਟਰਾਂ) ਵਿਚ ਤਕਨੀਕੀ ਖਰਾਬੀ ਆ ਜਾਣ ਕਾਰਨ ਨੀਵੇਂ ਇਲਾਕਿਆਂ ਵਿਚ ਸੀਵਰੇਜ਼ ਦਾ ਗੰਦਾ ਪਾਣੀ ਭਰ ਗਿਆ ਸੀ। ਉਨ੍ਹਾਂ ਦੱਸਿਆ ਕਿ ਮੋਟਰਾਂ ਠੀਕ ਕਰਾ ਲਈਆਂ ਗਈਆਂ ਹਨ। ਮੋਟਰਾਂ ਫਿਟ ਕਰਕੇ ਪਾਣੀ ਦੀ ਨਿਕਾਸੀ ਕਰਾਈ ਜਾਵੇਗੀ।

Facebook Comments

Trending