Connect with us

ਅਪਰਾਧ

ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਘੇਰ ਕੇ ਕੁੱਟਿਆ, ਫਿਰ ਕੀਤੇ ਹਵਾਈ ਫਾਇਰ

Published

on

Motorcyclists surrounded and beaten, then fired in the air

ਲੁਧਿਆਣਾ : ਹੰਬੜਾ ਪੁਲਸ ਚੌਂਕੀ ਦੇ ਪਿੰਡ ਖਹਿਰਾ ਬੇਟ ‘ਚ ਪੁਰਾਣੀ ਰੰਜ਼ਿਸ਼ ਕਾਰਨ ਦੋ ਵਿਅਕਤੀਆਂ ਨਾਲ ਕੁੱਟਮਾਰ ਕਰਕੇ ਹਵਾਈ ਫਾਇਰ ਕਰਨ ਦੇ ਦੋਸ਼ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਭੀਸ਼ਮ ਦੇਵ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਖਹਿਰਾ ਬੇਟ ਦੇ ਰਹਿਣ ਵਾਲੇ ਬਿੱਟੂ ਸਿੰਘ ਪੁੱਤਰ ਸੁਦਾਗਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ 10 ਜੂਨ ਦੀ ਰਾਤ ਸਾਢੇ 8 ਵਜੇ ਮੋਟਰਸਾਈਕਲ ‘ਤੇ ਕਾਲਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਸੈਦ ਜਲਾਲਪੁਰ ਦੇ ਨਾਲ ਨੂਰਪੁਰ ਬੇਟ ਵਿਚ ਦੁੱਧ ਲੈਣ ਗਏ ਸਨ।

ਰਸਤੇ ਵਿਚ ਨੂਰਪੁਰ ਬੇਟ ਦਾਣਾ ਮੰਡੀ ਦੇ ਕੋਲ ਮੋਟਰਸਾਈਕਲਾਂ ’ਤੇ 20-25 ਵਿਅਕਤੀ ਖੜ੍ਹੇ ਹੋਏ ਸਨ, ਜੋ ਉਨ੍ਹਾਂ ਦੇ ਮੋਟਰਸਾਈਕਲ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦੇ ਪਿੰਡ ਖਹਿਰਾ ਬੇਟ ਪੁੱਜ ਗਏ। ਉਨ੍ਹਾਂ ਲੋਕਾਂ ਨੇ ਪਿੰਡ ਵਿਚ ਆ ਕੇ ਉਨ੍ਹਾਂ ਦੇ ਮੋਟਰਸਾਈਕਲ ਵਿਚ ਮੋਟਰਸਾਈਕਲ ਮਾਰ ਦਿੱਤਾ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਲਗ ਗਏ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਪਿੰਡ ਦੇ ਲੋਕ ਇਕੱਠੇ ਹੋਣ ਲੱਗੇ, ਜਿਸ ਤੋਂ ਬਾਅਦ ਉਕਤ ਲੋਕਾਂ ਨੇ ਉੱਥੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।

Facebook Comments

Trending