Connect with us

ਪੰਜਾਬੀ

ਐਮ ਜੀ ਐਮ ਪਬਲਿਕ ਸਕੂਲ ਵੱਲੋਂ ਮਨਾਇਆ ਗਿਆ ਮਦਰ ਡੇ

Published

on

Mother's Day celebrated by MGM Public School

ਲੁਧਿਆਣਾ : ਐਮ ਜੀ ਐਮ ਪਬਲਿਕ ਸਕੂਲ ਵਿੱਚ ਅੱਜ ਮਦਰ ਡੇ (ਮਾਂ ਦਿਵਸ) ਮਨਾਇਆ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਅਲੱਗ-ਅਲੱਗ ਗਤੀਵਿਧੀਆਂ ਕੀਤੀਆਂ ਗਈਆਂ। ਜਿਸ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ‌ਵਿਦਿਆਰਥੀਆਂ ਵਿੱਚ‌ ਕਾਰਡ ਮੇਕਿੰਗ ਮੁਕਾਬਲਾ, ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ‌ਵਿਦਿਆਰਥੀਆਂ ਵਿੱਚ ਫ਼ੋਟੋ‌ ਫ਼ਰੇਮ ਮੁਕਾਬਲਾ ਅਤੇ ਨੌਵੀਂ ਤੋਂ‌ ਬਾਰਵੀਂ ਜਮਾਤ ਤੱਕ ਦੇ ‌ਵਿਦਿਆਰਥੀਆਂ ਵਿੱਚ ਮਦਰ ਡੇ ਤੇ ਆਪਣੀ ਮਾਂ ਪ੍ਰਤੀ ਭਾਵਨਾਵਾਂ ਪ੍ਰਗਟ ਕਰਦੇ ਹੋਏ ਆਪਣੀ ਮਾਂ ਨੂੰ ਪੱਤਰ ਲੇਖਣ ਪ੍ਰਤਿਯੋਗਤਾ ਕਾਰਵਾਈ ਗਈ।

ਇਸ ਤੋਂ ਇਲਾਵਾ ਬੱਚਿਆਂ ਨੇ ਕਵਿਤਾਵਾਂ ਰਾਹੀਂ ਮਾਂ ਦੇ ‌ਪਿਆਰ ਨੂੰ ਦਰਸਾਇਆ। ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ‌ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿਚ ਮਾਂ ਦੇ ਰੋਲ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਮਾਂ ਅਤੇ ‌ਬੱਚਿਆਂ ਦਾ ਇੱਕ‌ ਖ਼ੂਬਸੂਰਤ ਰਿਸ਼ਤਾ ਹੁੰਦਾ ਹੈ। ਮਾਂ ਸਾਡੀ ਜ਼ਿੰਦਗੀ ਵਿੱਚ ਅਜਿਹਾ ਇਨਸਾਨ ਹੁੰਦੀ ਹੈ ਜਿਸਦੀ ਜਗ੍ਹਾ ਕੋਈ ਵੀ ਵਿਅਕਤੀ ਨਹੀਂ ਲੈ ਸਕਦਾ। ਇਸ ਲਈ ਸਾਨੂੰ ਹਮੇਸ਼ਾ ‌ਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ।

Facebook Comments

Trending