Connect with us

ਅਪਰਾਧ

ਪਾਰਕ ‘ਚ ਮਾਂ-ਧੀ ਦੀ ਕੀਤੀ ਕੁੱਟਮਾਰ, ਪਤੀ-ਪਤਨੀ ਤੇ ਧੀ ਖ਼ਿਲਾਫ਼ ਪਰਚਾ

Published

on

Mother-daughter assault in park, leaflet against husband and wife

ਲੁਧਿਆਣਾ :  ਮਾਮੂਲੀ ਤਕਰਾਰ ਤੋਂ ਬਾਅਦ ਪਾਰਕ ਵਿੱਚ ਬੈਠੀ ਮਾਂ ਧੀ ਦੀ ਕੁੱਟਮਾਰ ਕਰਨ ਤੋਂ ਬਾਅਦ ਗੁਆਂਢੀ ਨੇ ਉਨਾਂ ਨੂੰ ਗਲਤ ਇਸ਼ਾਰੇ ਕੀਤੇ ਤੇ ਗਾਲੀ-ਗਲੋਚ ਕਰ ਦਿੱਤੀ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਿੰਕ ਫਲੈਟ ਦੀ ਰਹਿਣ ਵਾਲੀ ਅੌਰਤ ਦੇ ਬਿਆਨ ਉੱਪਰ ਪਿੰਕ ਫਲੈਟ ਦੇ ਹੀ ਵਾਸੀ ਚਰਨਜੀਤ ਸਿੰਘ ਉਸਦੀ ਪਤਨੀ ਨਵਜੋਤ ਤੇ ਧੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਔਰਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੀ 20 ਵਰਿ੍ਆਂ ਦੀ ਧੀ ਨਾਲ ਸ਼ਾਮ ਛੇ ਵਜੇ ਦੇ ਕਰੀਬ ਕਾਲੋਨੀ ਦੇ ਪਾਰਕ ‘ਚ ਸੈਰ ਕਰ ਰਹੀ ਸੀ। ਮਾਂ-ਧੀ ਪਾਰਕ ‘ਚ ਬੈਠ ਗਈਆਂ। ਇਸੇ ਦੌਰਾਨ ਮੁਲਜ਼ਮ ਚਰਨਜੀਤ ਸਿੰਘ ਆਇਆ ਜਿਸ ਨੇ ਤੁਰੰਤ ਪਾਰਕ ਖਾਲੀ ਕਰ ਦੇਣ ਦੀ ਗੱਲ ਆਖੀ। ਪਾਰਕ ਖਾਲੀ ਕਰਨ ਦਾ ਕਾਰਨ ਪੁੱਛਣ ‘ਤੇ ਸਾਰੇ ਮੁਲਜ਼ਮਾਂ ਨੇ ਉਨਾਂ ਉੱਤੇ ਹਮਲਾ ਕਰ ਦਿੱਤਾ।

ਔਰਤਾਂ ਨੇ ਦੋਸ਼ ਲਾਇਆ ਕਿ ਮੁਲਜ਼ਮ ਚਰਨਜੀਤ ਸਿੰਘ ਨੇ ਉਨਾਂ ਨੂੰ ਗਲਤ ਇਸ਼ਾਰੇ ਕਰ ਕੇ ਗਾਲੀ-ਗਲੋਚ ਕੀਤੀ। ਰੌਲ਼ਾ ਪਾਉਣ ਤੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਪ੍ਰਦੀਪ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਐੱਫਆਈਆਰ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Facebook Comments

Trending