Connect with us

ਪੰਜਾਬ ਨਿਊਜ਼

ਪੰਜਾਬ ‘ਚ ਮੌਨਸੂਨ ਦੀ ਦਸਤਕ, ਅੱਜ ਵੀ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ

Published

on

Monsoon knocks in Punjab, heavy rains expected in many districts today

ਲੁਧਿਆਣਾ: ਮੌਨਸੂਨ ਨੇ ਆਖਰਕਾਰ ਪੰਜਾਬ ‘ਚ ਦਸਤਕ ਦੇ ਦਿੱਤੀ ਹੈ। ਵੀਰਵਾਰ ਨੂੰ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪਿਆ। ਅੱਜ ਸ਼ੁੱਕਰਵਾਰ ਨੂੰ ਵੀ ਮੌਨਸੂਨ ਹੋਰ ਹਿੱਸਿਆਂ ‘ਚ ਸਰਗਰਮ ਰਹੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਜੇ 1 ਜੁਲਾਈ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਉਣ ਵਾਲੇ ਇੱਕ ਹਫ਼ਤੇ ਤੱਕ ਸੂਬੇ ਵਿੱਚ ਚੰਗੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।

ਪੀਏਯੂ ਦੇ ਮੌਸਮ ਵਿਭਾਗ ਦੇ ਮੁਖੀ ਡਾ.ਪੀਕੇ ਕਿੰਗਰਾ ਨੇ ਦੱਸਿਆ ਕਿ ਮੌਨਸੂਨ ਪੰਜਾਬ ਦੇ ਉੱਤਰ-ਪੂਰਬੀ ਖੇਤਰ ਜਿਵੇਂ ਕਿ ਪਠਾਨਕੋਟ, ਹੁਸ਼ਿਆਰਪੁਰ ਖੇਤਰ ‘ਚ ਦਾਖਲ ਹੋ ਗਿਆ ਹੈ, ਜਦਕਿ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਹਾਲੇ ਪ੍ਰੀ-ਮੌਨਸੂਨ ਮੰਨਿਆ ਜਾ ਰਿਹਾ ਹੈ। ਵੀਰਵਾਰ ਨੂੰ ਪਠਾਨਕੋਟ, ਜਲੰਧਰ, ਰੂਪਨਗਰ, ਨਵਾਂਸ਼ਹਿਰ ਸਮੇਤ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪਿਆ।

ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਮੀਂਹ ਦਾ ਸਿਲਸਿਲਾ 3 ਜੁਲਾਈ ਤਕ ਜਾਰੀ ਰਹੇਗਾ। ਖੇਤੀ ਵਿਗਿਆਨੀ ਡਾ.ਆਰਕੇ ਆਨੰਦ ਨੇ ਦੱਸਿਆ ਕਿ ਮੌਨਸੂਨ ਦੀ ਬਾਰਿਸ਼ ਝੋਨੇ ਦੀ ਲੁਆਈ ‘ਚ ਵਧੇਰੇ ਮਦਦ ਕਰੇਗੀ। ਜਿਨ੍ਹਾਂ ਕਿਸਾਨਾਂ ਦੀ ਨਰਸਰੀ ਤਿਆਰ ਹੈ, ਉਹ ਜਲਦੀ ਹੀ ਲੁਆਈ ਸ਼ੁਰੂ ਕਰ ਸਕਦੇ ਹਨ। ਜਿਹੜੇ ਕਿਸਾਨ ਨਰਸਰੀ ਨਹੀਂ ਲਗਾ ਸਕੇ ਜਾਂ ਉਹ ਖਰਾਬ ਹੋ ਗਈ ਹੈ, ਉਹ ਹੁਣ ਡਰੰਮ ਸੀਡਰ ਮਸ਼ੀਨ ਨਾਲ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ।

Facebook Comments

Trending