Connect with us

ਪੰਜਾਬੀ

ਪੰਜਾਬ ‘ਚ ਮੁੜ ਸਰਗਰਮ ਹੋ ਰਿਹੈ ਮੌਨਸੂਨ, ਕੱਲ੍ਹ ਤੋਂ 2 ਦਿਨਾਂ ਤਕ ਭਾਰੀ ਮੀਂਹ ਦੀ ਸੰਭਾਵਨਾ

Published

on

Monsoon is reactivating in Punjab, heavy rain is expected for 2 days from tomorrow

ਲੁਧਿਆਣਾ : ਪੰਜਾਬ ‘ਚ ਮੌਨਸੂਨ ਇਕ ਵਾਰ ਵਾਰ ਫਿਰ ਸਰਗਰਮ ਹੋਣ ਜਾ ਰਿਹਾ ਹੈ। ਇਸ ਤਹਿਤ ਐਤਵਾਰ ਤੇ ਸੋਮਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਸਕਦੀ ਹੈ। ਅਗਸਤ ਮਹੀਨੇ ਮੌਨਸੂਨ ਨੇ ਬੇਰੁਖ਼ੀ ਦਿਖਾਈ ਸੀ, ਨਤੀਜੇ ਵਜੋਂ ਪੰਜਾਬ ‘ਚ ਆਮ ਨਾਲੋਂ 60 ਫੀਸਦੀ ਘੱਟ ਮੀਂਹ ਪਿਆ। ਸਤੰਬਰ ‘ਚ ਅਜੇ ਤਕ ਬਾਰਿਸ਼ ਨਹੀਂ ਹੋਈ ਹੈ।

ਮੌਸਮ ਵਿਗਿਆਨੀਆਂ ਮੁਤਾਬਕ ਭਲਕ ਤੋਂ ਮੌਨਸੂਨ ਮੁੜ ਸਰਗਰਮ ਹੋ ਰਿਹਾ ਹੈ ਜਿਸ ਕਾਰਨ ਪੰਜਾਬ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹੁਸ਼ਿਆਰਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਰੋਪੜ, ਪਟਿਆਲਾ ‘ਚ ਐਤਵਾਰ ਨੂੰ ਆਸਮਾਨ ‘ਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਸੋਮਵਾਰ ਨੂੰ ਵੀ ਮੌਸਮ ਦਾ ਪੈਟਰਨ ਅਜਿਹਾ ਹੀ ਰਹਿਣ ਦਾ ਅਨੁਮਾਨ ਹੈ। ਵਿਗਿਆਨੀਆਂ ਮੁਤਾਬਕ 2 ਦਿਨਾਂ ਦੀ ਬਾਰਿਸ਼ ਤੋਂ ਬਾਅਦ 10 ਸਤੰਬਰ ਤਕ ਮੌਸਮ ਸਾਫ ਰਹੇਗਾ। 15 ਸਤੰਬਰ ਦੇ ਆਸ-ਪਾਸ ਮੁੜ ਤੋਂ ਚੰਗੀ ਬਾਰਿਸ਼ ਹੋ ਸਕਦੀ ਹੈ ਜਦਕਿ 20 ਤੋਂ 23 ਸਤੰਬਰ ਤੋਂ ਬਾਅਦ ਮੌਨਸੂਨ ਦੀ ਵਿਦਾਈ ਹੋ ਜਾਂਦੀ ਹੈ।

Facebook Comments

Trending