ਲੁਧਿਆਣਾ : ਪੰਜਾਬ ‘ਚ ਗਰਮੀ ਦਾ ਪ੍ਰਕੋਪ ਬਰਕਰਾਰ ਹੈ। ਮਾਰਚ ਵਿੱਚ ਰਿਕਾਰਡ ਤੋੜ ਗਰਮੀ ਪੈਣ ਤੋਂ ਬਾਅਦ ਅਪ੍ਰੈਲ ‘ਚ ਵੀ ਗਰਮੀ ‘ਚ ਹੋਰ ਵੀ ਵਾਧਾ ਹੋ ਰਿਹਾ ਹੈ। ਪਾਰਾ ਤੇਜ਼ੀ ਨਾਲ ਉੱਪਰ ਜਾ ਰਿਹਾ ਹੈ। ਇੰਡੀਆ ਮੋਟਰਲਾਜੀਕਲ ਸੈਂਟਰ ਚੰਡੀਗੜ ਦੀ ਮੰਨੀਏ ਤਾਂ ਐਤਵਾਰ ਨੂੰ ਮੋਹਾਲੀ ਤੇ ਬਰਨਾਲਾ ਪੰਜਾਬ ‘ਚ ਸਭ ਤੋਂ ਵੱਧ ਗਰਮ ਹਨ। ਦੋਵਾਂ ਸ਼ਹਿਰਾਂ ‘ਚ ਪਾਰਾ 41 ਡਿਗਰੀ ਸੈਲਸੀਅਸ ਪਹੁੰਚ ਗਿਆ, ਜੋ ਕਿ ਆਮ ਤੋਂ ਵੱਧ ਰਿਹਾ ਹੈ।
ਬਠਿੰਡੇ ‘ਚ ਪਾਰਾ 40.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਤੋਂ ਸੱਤ ਡਿਗਰੀ ਜ਼ਿਆਦਾ ਸੀ। ਪਟਿਆਲਾ ‘ਚ 39.6 ਡਿਗਰੀ, ਪਾਠਾਨਕੋਟ ਵਿੱਚ ਪਾਰਾ 39.5 ਡਿਗਰੀ, ਮੁਕਤਸਰ ਅਤੇ ਚੰਡੀਗੜ੍ਹ ਵਿੱਚ ਪਾਰਾ 39.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਲੁਧਿਆਨਾ ਵਿੱਚ ਦਿਨ ਦਾ ਤਾਪਮਾਨ 37.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਵਿਗਿਆਨੀਆਂ ਦੇ ਅਨੁਸਾਰ ਇਸ ਹਫ਼ਤੇ ਵੀ ਪੰਜਾਬ ਵਿੱਚ ਮੌਸਮ ਖੁਸ਼ਗਵਾਰ ਹੈ। ਦਿਨ ‘ਚ ਤਾਪਮਾਨ ਵਧੇਗਾ ਕੇ ਤੇ ਰਾਤ ਨੂੰ ਇਸ ‘ਚ ਥੋੜ੍ਹੀ ਕਮੀ ਦੇਖੀ ਜਾ ਸਕੇਗੀ। ਬਾਰਿਸ਼ ਦੇ ਅਜੇ ਆਸਾਰ ਨਹੀਂ ਹਨ। ਗਰਮੀ ਦੀ ਹਵਾ ਵਧਣ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।