ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਲੋਕ ਪ੍ਰਸ਼ਾਸਨ ਵਿਭਾਗ ਦੁਆਰਾ ਆਯੋਜਿਤ ਮੌਕ ਯੂਥ ਮੈਨੀਫੈਸਟੋ ਕਰਵਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਭਾਗੀਦਾਰਾਂ ਨੇ ਆਪਣੇ ਚੋਣ ਮਨੋਰਥ ਪੱਤਰ ਪੇਸ਼ ਕਰਕੇ ਕੀਤੀ ਅਤੇ ਫਿਰ ਬੈਲਟ ਬਾਕਸ ਪ੍ਰਣਾਲੀ ਨਾਲ ਚੋਣਾਂ ਕਰਵਾਈਆਂ ਗਈਆਂ। ਕਾਲਜ ਦੇ ਵਾਈਸ ਪ੍ਰਿੰਸੀਪਲ ਗੁਰਜਿੰਦਰ ਕੌਰ ਬਰਾੜ ਅਤੇ ਸ਼੍ਰੀਮਤੀ ਨਿਸ਼ਾ ਸੰਗਵਾਲ ਨੇ ਮੌਕ ਇਲੈਕਸ਼ਨ ਕਮਿਸ਼ਨਰ ਵਜੋਂ ਕੰਮ ਕੀਤਾ।
300 ਤੋਂ ਵੱਧ ਵਿਿਦਆਰਥੀਆਂ ਨੇ ਵੋਟਾਂ ਪਾਈਆਂ ਅਤੇ ਮਾਤਰ ਆਪਕਾ ਆਸਰਾ ਪਾਰਟੀ ਨੇ ਬਹੁਮਤ ਹਾਸਲ ਕੀਤਾ। ਮੌਕ ਈ.ਸੀ ਨੇ ਏਕਤਾ ਭਾਰਤ ਪਾਰਟੀ ਨੂੰ ਸਰਵੋਤਮ ਮੌਕ ਵਿਰੋਧੀ ਪਾਰਟੀ ਐਲਾਨਿਆ। ਸਾਰਿਆਂ ਨੇ ਗੁਰਪ੍ਰਿਆ ਕੌਰ, ਈਵਾ ਅਰੋੜਾ, ਕਰੁਣਾ, ਵਾਸੂਦਾ, ਹਰਪੁਨੀਤ ਕੌਰ ਅਤੇ ਮਨਵੀਰ ਕੌਰ ਦੀ ਪ੍ਰਬੰਧਕੀ ਟੀਮ ਦੀ ਜੀਸੀਜੀ ਦੇ ਇਤਿਹਾਸ ਵਿੱਚ ਇਸ ਪਹਿਲੀ ਵਾਰ ਦੇ ਇਵੈਂਟ ਦੇ ਨਿਰਪੱਖ ਅਤੇ ਨਿਰਵਿਘਨ ਪਪ੍ਰਬੰਧਨ ਲਈ ਸ਼ਲਾਘਾ ਕੀਤੀ