ਪੰਜਾਬੀ
ਲੁਧਿਆਣਾ ‘ਚ ਵਿਧਾਇਕਾਂ ਵਲੋਂ ਨਸ਼ਿਆਂ ਖਿਲਾਫ ਛਾਪਾ : ਪੁਲਿਸ ਫੋਰਸ ਨਾਲ ਸਰਚ ਆਪਰੇਸ਼ਨ ਜਾਰੀ, ਬਿਨਾਂ ਕਾਗਜ਼ਾਂ ਤੋਂ ਗੱਡੀਆਂ ਜ਼ਬਤ
Published
2 years agoon
ਲੁਧਿਆਣਾ : ਲੁਧਿਆਣਾ ‘ਚ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਲਈ ਪੁਲਸ ਨੇ ਅੱਜ ਬੁੱਧਵਾਰ ਨੂੰ ਹਲਕਾ ਆਤਮ ਨਗਰ ‘ਚ ਸਰਚ ਮੁਹਿੰਮ ਚਲਾਈ। ਇਸ ਸਰਚ ਆਪਰੇਸ਼ਨ ਵਿਚ ਕਰੀਬ 7 ਤੋਂ 10 ਥਾਣਿਆਂ ਦੀ ਪੁਲਸ ਸ਼ਾਮਲ ਸੀ। ਤਲਾਸ਼ੀ ਦੀ ਸੂਚਨਾ ਮਿਲਦੇ ਹੀ ਨਸ਼ਾ ਤਸਕਰਾਂ ਦੇ ਹੱਥ ਪੈਰ ਵੀ ਫੁੱਲ ਗਏ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਘਰਾਂ ਦੇ ਆਲੇ-ਦੁਆਲੇ ਘੁੰਮਦੇ ਰਹੇ। ਤਲਾਸ਼ੀ ਮੁਹਿੰਮ ਦੌਰਾਨ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਅਤੇ ਕੁਲਵੰਤ ਸਿੰਘ ਸਿੱਧੂ ਆਪਣੇ ਤੌਰ ‘ਤੇ ਮੌਜੂਦ ਸਨ।
ਸਵੇਰੇ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਅਤੇ ਜੁਆਇੰਟ ਕਮਿਸ਼ਨਰ ਰਵਚਰਨ ਬਰਾੜ ਨੇ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ। ਹਲਕਾ ਆਤਮ ਨਗਰ ਦੇ ਜੁਝਾਰ ਮਾਰਗ, ਕਲਗੀਧਰ ਮਾਰਗ, ਰਵਿੰਦਰ ਕਾਲੋਨੀ ਵਿਖੇ ਘਰ-ਘਰ ਜਾ ਕੇ ਚੈਕਿੰਗ ਕੀਤੀ ਗਈ। ਪੁਲਿਸ ਨੇ ਘਰਾਂ ਵਿੱਚ ਲੋਕਾਂ ਦੇ ਕਈ ਵਾਹਨਾਂ ਦੀ ਜਾਂਚ ਵੀ ਕੀਤੀ। ਛਾਪੇਮਾਰੀ ਦੌਰਾਨ ਪੁਲਸ ਨੂੰ ਕਈ ਘਰਾਂ ਤੋਂ ਇਤਰਾਜ਼ ਯੋਗ ਵਸਤੂਆਂ ਵੀ ਮਿਲੀਆਂ । ਕਈ ਘਰਾਂ ਤੋਂ ਪੁਲਸ ਨੇ ਅਜਿਹੇ ਵਾਹਨ ਵੀ ਜ਼ਬਤ ਕੀਤੇ, ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਸਨ।
ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਕਈ ਲੋਕ ਨਸ਼ਾ ਤਸਕਰਾਂ ਕੋਲ ਵਾਹਨ ਗਿਰਵੀ ਰੱਖਦੇ ਹਨ। ਪੁਲਿਸ ਹੁਣ ਉਨ੍ਹਾਂ ਵਾਹਨਾਂ ਦੇ ਮਾਲਕਾਂ ਦੀ ਭਾਲ ਵਿੱਚ ਹੈ। ਦੱਸ ਦਈਏ ਕਿ ਸੂਰਜ ਨਗਰ, ਰਵਿੰਦਰ ਕਾਲੋਨੀ, ਪ੍ਰੀਤ ਨਗਰ, ਡਾਬਾ ਰੋਡ, ਗਿੱਲ ਰੋਡ ‘ਤੇ ਨਸ਼ੇ ਦੀ ਸਮੱਗਲਿੰਗ ਜ਼ੋਰਾਂ ‘ਤੇ ਹੈ। ਕਈ ਵਾਰ ਲੋਕ ਪੁਲਸ ਨੂੰ ਨਸ਼ਾ ਸਮੱਗਲਿੰਗ ਬੰਦ ਕਰਨ ਲਈ ਵੀ ਕਹਿ ਚੁੱਕੇ ਹਨ ਪਰ ਪੁਲਸ ਕਿਸੇ ਦੀ ਨਹੀਂ ਸੁਣ ਰਹੀ ਸੀ। ਇਸ ਕਾਰਨ ਅੱਜ ਹਲਕਾ ਵਿਧਾਇਕ ਨੂੰ ਹੀ ਅੱਗੇ ਆ ਕੇ ਇਲਾਕਿਆਂ ਚ ਸਰਚ ਮੁਹਿੰਮ ਚਲਾਉਣੀ ਪਈ।
ਜੇਲ ਤੋਂ ਜ਼ਮਾਨਤ ਤੇ ਘਰ ਆਏ ਨਸ਼ਾ ਤਸਕਰਾਂ ਦੀ ਵੱਖਰੀ ਸੂਚੀ ਪੁਲਸ ਨੇ ਸੰਭਾਲੀ ਹੋਈ ਹੈ। ਪੁਲਿਸ ਜ਼ਮਾਨਤ ‘ਤੇ ਆਏ ਲੋਕਾਂ ਦੇ ਘਰ ਵੀ ਜਾ ਰਹੀ ਹੈ। ਉਨ੍ਹਾਂ ਦੇ ਘਰਾਂ ਦੇ ਬੈੱਡਰੂਮ ਤੋਂ ਲੈ ਕੇ ਵਾਸ਼ਰੂਮ ਤੱਕ, ਪੁਲਿਸ ਜਾਂਚ ਕਰ ਰਹੀ ਹੈ। ਜਿਨ੍ਹਾਂ ਘਰਾਂ ਤੋਂ ਸ਼ੱਕੀ ਚੀਜ਼ਾਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਤਲਾਸ਼ੀ ਮੁਹਿੰਮ ਦੌਰਾਨ ਪੁਲਸ ਮੁਲਾਜ਼ਮਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਹਰ ਘਰ ਦੇ ਬਾਹਰ ਪੁਲਿਸ ਗਾਰਡ ਲਗਾਏ ਗਏ ਸਨ। ਕਈ ਗਲੀਆਂ ਦੇ ਬਾਹਰ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ।
You may like
-
ਪੁਲਿਸ ਦਾ ਸ਼ਰਮਨਾਕ ਕਾਰਾ, ਕਾਰੋਬਾਰੀ ਨੂੰ ਜ਼ਬਰਦਸਤੀ ਰੱਖਿਆ ਹਿਰਾਸਤ ‘ਚ…..ਦੇਖੋ ਫਿਰ ਕਿ ਹੋਇਆ
-
ਢਾਈ ਸਾਲ ਦੀ ਬੱਚੀ ਗੁਰਫਤਿਹ ਦੇ ਮਾਮਲੇ ‘ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ
-
CM ਮਾਨ ਦਾ ਪੰਜਾਬ ਪੁਲਿਸ ਲਈ ਵੱਡਾ ਐਲਾਨ, ਨਵੇਂ ਉਮੀਦਵਾਰਾਂ ਨੂੰ ਕੀਤੀ ਅਪੀਲ
-
ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, 8 ਕਿਲੋ ਹੈ. ਰੋਇਨ ਸਮੇਤ ਇਹ ਸਭ ਹੋਇਆ ਬਰਾਮਦ…
-
ਪੰਜਾਬ ਪੁਲਿਸ ਹਰਕਤ ‘ਚ, ਕਰ ਰਹੀ ਹੈ ਘਰ-ਘਰ ਛਾਪੇਮਾਰੀ , ਜਾਣੋ ਕਾਰਨ
-
ਵੱਡੀ ਖ਼ਬਰ: ਪੰਜਾਬ ਪੁਲਿਸ ਤੇ ਬ. ਦਮਾਸ਼ਾਂ ਵਿਚਾਲੇ ਗੋ. ਲੀਬਾਰੀ, ਅਲਰਟ ਜਾਰੀ