Connect with us

ਪੰਜਾਬੀ

ਵਿਧਾਇਕ ਸਿੱਧੂ ਨੇ ਕੀਤਾ ਆਈ.ਟੀ. ਡਿਸਟੈਂਸ ਸਟੱਡੀ ਪ੍ਰਾਜੈਕਟ ਦਾ ਉਦਘਾਟਨ

Published

on

MLA Sidhu did IT Inauguration of Distance Study Project

ਲੁਧਿਆਣਾ :  ਪੰਜਾਬ ਦੇ ਮਹਾਂਨਗਰ ਲੁਧਿਆਣਾ ਦੇ ਨੌਜਵਾਨਾਂ ਨੂੰ ਆਈ.ਟੀ. ਸਿੱਖਿਆ ਨਾਲ ਸਬੰਧਤ ਡਿਪਲੋਮੇ ਘੱਟ ਫੀਸਾ ਵਿੱਚ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਸਥਾਨਕ ਪ੍ਰੀਤ ਨਗਰ, ਨੇੜੇ ਸਕੂਟਰ ਸਪੇਅਰ ਪਾਰਟਸ ਮਾਰਕੀਟ, ਲਿੰਕ ਰੋਡ ਵਿਖੇ ਡਿਸਟੈਂਸ ਸਟੱਡੀ ਪ੍ਰਾਜੈਕਟ ਦਾ ਉਦਘਾਟਨ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ।

ਉਦਘਾਟਨ ਤੋਂ ਤੁਰੰਤ ਬਾਅਦ, ਪ੍ਰਬੰਧਕਾਂ ਵੱਲੋਂ ਡਿਸਟੈਂਸ ਸਟੱਡੀ ਪ੍ਰਾਜੈਕਟ ਤਹਿਤ ਆਈ.ਟੀ. ਦੇ ਡਿਪਲੋਮੇ ਕਰਨ ਵਾਲੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਲੁਧਿਆਣਾ ਦੇ ਨੌਜਵਾਨਾਂ ਲਈ ਸ਼ੁਰੂ ਕੀਤੇ ਗਏ ਆਈ ਟੀ ਡਿਸਟੈਂਸ ਸਟੱਡੀ ਦੇ ਪ੍ਰਾਜੈਕਟ ਲਈ ਪੰਜਾਬ ਸਕੂਟਰ ਪਾਰਟਸ ਟਰੇਡਰਜ਼ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਦੀਪਕ ਚਾਵਲਾ ਅਤੇ ਸੁਖਮੀਤ ਸਿੰਘ ਅਨੇਜਾ (ਪ੍ਰਿੰਸ) ਦਾ ਸਨਮਾਨ ਕੀਤਾ ਗਿਆ।

ਇਸ ਦੌਰਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਿੰਸ ਅਤੇ ਦੀਪਕ ਨੇ ਆਈ.ਟੀ. ਦੇ ਡਿਸਟੈਂਸ ਲੜੀ ਦਾ ਪ੍ਰਾਜੈਕਟ ਲੁਧਿਆਣਾ ਵਿੱਚ ਸ਼ੁਰੂ ਕਰਕੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨ ਦਾ ਜੋ ਉਪਰਾਲਾ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਹੈ. ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿਚ ਜਦੋਂ ਉਨ੍ਹਾਂ ਦੀ ਜਾਂ ਪੰਜਾਬ ਸਰਕਾਰ ਦੀ ਜ਼ਰੂਰਤ ਹੋਵੇਗੀ ਤਾਂ ਉਹ ਅੱਗੇ ਵਧ ਕੇ ਬਾਬਾ ਦੀਪ ਸਿੰਘ ਐਸੋਸੀਏਟ ਨਾਲ ਖੜ੍ਹੇ ਹੋਣਗੇ।

Facebook Comments

Trending