ਪੰਜਾਬੀ
ਵਿਧਾਇਕ ਸੰਜੇ ਤਲਵਾੜ ਨੇ ਹਲਕਾ ਪੂਰਬੀ ‘ਚ 3 ਸਰਕਾਰੀ ਸਕੂਲਾਂ ਦਾ ਰੱਖਿਆ ਨੀਂਹ ਪੱਥਰ
Published
3 years agoon
ਲੁਧਿਆਣਾ : ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ ‘ਚ ਬੱਚਿਆ ਨੂੰ ਆ ਰਹੀਆ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਵਾਰਡ ਨੰ. 13 ਵਿਚ ਪੈਂਦੇ ਮੁੱਹਲਾ ਮਹਾਤਮਾ ਇਨਕਲੇਵ, ਵਾਰਡ ਨੰ. 14 ਵਿਚ ਪੈਂਦੇ ਡੇਅਰੀ ਕੰਪਲੈਕਸ ਅਤੇ ਵਾਰਡ ਨੰ. 15 ਵਿਚ ਪੈਂਦੇ ਮੁਹੱਲਾ ਪੁਨਿਤ ਨਗਰ ਵਿਚ ਨਵੇਂ ਸਰਕਾਰੀ ਸਮਾਰਟ ਸਕੂਲ ਬਨਾਉਣ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਵਾਰਡ ਨੰ. 13 ਦੇ ਮਹਾਤਮਾ ਇਨਕਲੇਵ ਵਿਚ 4 ਕਰੋੜ 8 ਲੱਖ ਰੁਪਏ ਦੀ ਲਾਗਤ ਨਾਲ ਲਗਭਗ 2 ਏਕੜ ਜ਼ਮੀਨ ‘ਤੇ ਨਵਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ, ਵਾਰਡ ਨੰ. 14 ਦੇ ਡੇਅਰੀ ਕੰਪਲੈਕਸ ‘ਚ 5 ਕਰੋੜ ਰੁਪਏ ਦੀ ਲਾਗਤ ਨਾਲ 4200 ਵਰਗ ਗਜ: ਜ਼ਮੀਨ ‘ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ ਅਤੇ ਵਾਰਡ ਨੰ. 15 ਦੇ ਪੁਨਿਤ ਨਗਰ ਵਿਚ ਵੀ 3 ਕਰੋੜ 64 ਲੱਖ ਰੁੱਪਏ ਦੀ ਲਾਗਤ ਨਾਲ ਲਗਭਗ 1.5 ਏਕੜ ਜ਼ਮੀਨ ‘ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਦਾ ਕੰਮ ਨਗਰ ਸੁਧਾਰ ਟਰੱਸ਼ਟ ਵਲੋਂ ਕਰਵਾਇਆ ਜਾਵੇਗਾ, ਜੋ ਕਿ ਇਕ ਸਾਲ ਦੇ ਵਿਚ-ਵਿਚ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਰਡ ਨੰ. 5 ਦੇ ਕੈਲਾਸ਼ ਨਗਰ ਵਿਚ ਨਵੇਂ ਸਰਕਾਰੀ ਸਮਾਰਟ ਸਕੂਲ ਦਾ ਕੰਮ ਵੀ ਅਗਲੇ ਹਫ਼ਤੇ ਸ਼ੁਰੂ ਕਰਵਾਇਆ ਜਾਏਗਾ। ਇਨ੍ਹਾਂ ਸਕੂਲਾਂ ਦਾ ਨੀਂਹ ਪੱਥਰ ਸਰਬ ਧਰਮ ਪ੍ਰਾਥਨਾ ਕਰਕੇ ਰੱਖਿਆ ਗਿਆ।
You may like
-
ਵਿਧਾਇਕ ਗਰੇਵਾਲ ਵੱਲੋਂ ਹਲਕਾ ਪੂਰਬੀ ‘ਚ ਤਿੰਨ ਹੋਰ ਨਵੇਂ ਕਲੀਨਕਾਂ ਦਾ ਉਦਘਾਟਨ
-
ਬਰਸਾਤ ਦੌਰਾਨ ਵਿਧਾਇਕ ਛੀਨਾ ਹਲਕੇ ਦੇ ਨਿਕਾਸੀ ਪ੍ਰਬੰਧਾਂ ਦੀ ਚੈਕਿੰਗ ‘ਤੇ
-
ਹਲਕਾ ਪੱਛਮੀ ‘ਚ ਕ੍ਰਿਕਟ ਟੂਰਨਾਮੈਂਟ ਆਯੋਜਿਤ, ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ
-
ਵਿਧਾਇਕ ਗੋਗੀ ਵੱਲੋਂ ‘ਮੇਰਾ ਸ਼ਹਿਰ ਮੇਰਾ ਮਾਣ’ ਤਹਿਤ ਵਾਰਡ ਨੰਬਰ 81 ‘ਚ ਚਲਾਇਆ ਸਫਾਈ ਅਭਿਆਨ
-
‘ਮੇਰਾ ਸ਼ਹਿਰ ਮੇਰਾ ਮਾਣ ਸਪੈਸ਼ਲ ਸਫਾਈ ਅਭਿਆਨ’ ਤਹਿਤ ਹਲਕਾ ਪੱਛਮੀ ‘ਚ ਚਲਾਇਆ ਸਫਾਈ ਅਭਿਆਨ
-
ਨਿਊ ਪੰਜਾਬ ਮਾਤਾ ਨਗਰ ਇਲਾਕੇ ਦੀਆਂ ਸਾਰੀਆਂ ਸੜਕਾਂ ਦੀ ਕੀਤੀ ਜਾਵੇਗੀ ਮੁਰੰਮਤ – ਵਿਧਾਇਕ ਗੋਗੀ