Connect with us

ਪੰਜਾਬੀ

ਵਿਧਾਇਕ ਸਿੱਧੂ ਨੇ ਪਟਵਾਰਖ਼ਾਨੇ ਤੇ ਤਹਿਸੀਲ ‘ਚ ਮਾਰਿਆ ਛਾਪਾ, ਪਟਵਾਰੀ ਗੈਰ-ਹਾਜ਼ਰ

Published

on

MLA Kulwant Sidhu raided the Patwar Khana and Tehsil, found the Patwari absent.

ਲੁਧਿਆਣਾ : ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਪਿੰਡ ਗਿੱਲ ਸਥਿਤ ਪਟਵਾਰਖ਼ਾਨੇ ਅਤੇ ਤਹਿਸੀਲ ‘ਤੇ ਛਾਪਾ ਮਾਰਿਆ ਗਿਆ। ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਇਕ ਪਟਵਾਰੀ ਗੈਰ-ਹਾਜ਼ਰ ਪਾਇਆ ਗਿਆ। ਉਸ ਕੋਲ ਇਕ ਪਟਵਾਰਖ਼ਾਨੇ ਦਾ ਵਾਧੂ ਚਾਰਜ ਹੈ। ਜਦੋਂ ਉਸ ਨੂੰ ਫੋਨ ਕੀਤਾ ਗਿਆ ਤਾਂ ਪਟਵਾਰੀ ਨੇ ਕਿਹਾ ਕਿ ਉਹ ਦੂਜੇ ਪਟਵਾਰਖ਼ਾਨੇ ‘ਚ ਹੈ।

ਇਸ ਤੋਂ ਬਾਅਦ ਉਸ ਨੂੰ ਆਪਣੀ ਲੁਕੇਸ਼ਨ ਭੇਜਣ ਲਈ ਕਿਹਾ ਪਰ ਉਸਨੇ ਲੋਕੇਸ਼ਨ ਨਹੀਂ ਭੇਜੀ ਤਾਂ ਮੁੜ ਕੇ ਫੋਨ ਕੀਤਾ ਗਿਆ। ਉਸਨੇ ਦੱਸਿਆ ਕਿ ਉਹ ਬੀਮਾਰ ਹੋਣ ਕਰਕੇ ਆਪਣੇ ਪਿੰਡ ‘ਚ ਹੈ। ਵਿਧਾਇਕ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਪਟਵਾਰੀ ਕੋਲੋਂ ਵਾਧੂ ਚਾਰਜ ਵਾਪਸ ਲਏ ਜਾਣ ਲਈ ਕਹਿਣਗੇ। ਬਾਕੀ ਸਾਰਾ ਸਟਾਫ਼ ਦਫ਼ਤਰ ‘ਚ ਸਮੇਂ ‘ਤੇ ਮੌਜੂਦ ਪਾਇਆ ਗਿਆ।

Facebook Comments

Trending