Connect with us

ਪੰਜਾਬੀ

500 ਵਿਧਵਾ ਔਰਤਾਂ ਨੂੰ ਵਿਧਾਇਕ ਢਿੱਲੋਂ ਨੇ ਸਿਲਾਈ ਮਸ਼ੀਨਾਂ ਵੰਡੀਆਂ

Published

on

MLA Dhillon distributes sewing machines to 500 widows

ਮਾਛੀਵਾੜਾ (ਲੁਧਿਆਣਾ) : ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਉਨਾਂ ਦੇ ਪੋਤਰੇ ਪੀਐੱਸਟੀਸੀਐੱਲ ਦੇ ਡਾਇਰੈਕਟਰ ਕਰਨਵੀਰ ਸਿੰਘ ਢਿੱਲੋਂ ਨੇ ਇਲਾਕੇ ਦੀਆਂ 500 ਵਿਧਵਾ ਅੌਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਤਾਂ ਜੋ ਉਹ ਸਵੈ-ਨਿਰਭਰ ਹੋ ਕੇ ਆਪਣੀ ਜ਼ਿੰਦਗੀ ਗੁਜ਼ਾਰ ਸਕਣ।

ਵਿਧਾਇਕ ਢਿੱਲੋਂ ਨੇ ਕਿਹਾ ਕਿ ਅੱਜ ਦੇ ਜ਼ਮਾਨੇ ‘ਚ ਵਿਧਵਾ ਅੌਰਤਾਂ ਨੂੰ ਆਪਣੇ ਬੱਚੇ ਪਾਲਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਆਪਣੇ ਬੱਚਿਆਂ ਨੂੰ ਛੱਡ ਕੇ ਇਕੱਲੀਆਂ ਕਿਤੇ ਬਾਹਰ ਵੀ ਨਹੀਂ ਜਾ ਸਕਦੀਆਂ ਇਸ ਕਰਕੇ ਅਸੀਂ ਪਾਰਟੀ ਵੱਲੋਂ ਫੈਸਲਾ ਲਿਆ ਹੈ ਕਿ ਇਨਾਂ ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣ ਤਾਂ ਕਿ ਇਹ ਸਵੈ-ਨਿਰਭਰ ਹੋ ਕੇ ਆਪਣਾ ਰੁਜ਼ਗਾਰ ਤੋਰਨ ਅਤੇ ਆਪਣੇ ਬੱਚੇ ਪਾਲਣ।

ਉਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਆਪੋ-ਆਪਣੇ ਪਿੰਡ ਵਿਚ ਸਾਂਝੇ ਸਿਲਾਈ ਸੈਂਟਰ ਖੋਲ੍ਹਣ ਤਾਂ ਕਿ ਸਾਡੀਆਂ ਪੇਂਡੂ ਧੀਆਂ ਸੈਂਟਰ ਤੋਂ ਸਿਖਲਾਈ ਲੈ ਕੇ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋ ਸਕਣ। ਉਨਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ‘ਚ ਵੀ ਆਪਣੇ ਹਲਕੇ ਅੰਦਰ ਲੋੜਵੰਦ ਪਰਿਵਾਰਾਂ ਦੀ ਮੱਦਦ ਜਾਰੀ ਰੱਖਣਗੇ।

ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਪ੍ਰਦੇਸ਼ ਸਕੱਤਰ ਸੋਹਣ ਲਾਲ ਸ਼ੇਰਪੁਰੀ, ਚੇਅਰਮੈਨ ਸਿਮਰਨਜੀਤ ਕੌਰ, ਉਪ ਚੇਅਰਮੈਨ ਸੁਖਪ੍ਰਰੀਤ ਝੜੌਦੀ, ਚੇਅਰਮੈਨ ਸੁਖਵੀਰ ਪੱਪੀ, ਬੀ.ਡੀ.ਪੀ.ਓ. ਚੰਦ ਸਿੰਘ, ਰਾਜੇਸ਼ ਬਿੱਟੂ, ਰਜਿੰਦਰ ਸਿੰਘ ਿਢੱਲੋਂ, ਸਾਬਕਾ ਸਰਪੰਚ ਮਹਿੰਦਰ ਸਿੰਘ ਵੀ ਮੌਜੂਦ ਸਨ।

Facebook Comments

Trending