ਪੰਜਾਬੀ
ਵਿਧਾਇਕ ਢਿੱਲੋਂ ਨੇ ਮਾਛੀਵਾੜਾ ਬਲਾਕ ਦੇ 24 ਪਿੰਡਾਂ ਨੂੰ ਵੰਡੇ ਗਰਾਂਟਾਂ ਦੇ ਗੱਫ਼ੇ
Published
3 years agoon
ਸ੍ਰੀ ਮਾਛੀਵਾੜਾ ਸਾਹਿਬ / ਲੁਧਿਆਣਾ : ਬਲਾਕ ਮਾਛੀਵਾੜਾ ਦੇ ਅਧੀਨ ਆਉਂਦੇ 24 ਪਿੰਡਾਂ ‘ਚ ਕਾਂਗਰਸ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਉਨਾਂ ਦੇ ਪੋਤਰੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰੋਪਰੇਸ਼ਨ ਦੇ ਡਾਇਰੈਕਟਰ/ਪ੍ਰਬੰਧਕ ਕਰਨਵੀਰ ਸਿੰਘ ਢਿੱਲੋਂ ਨੇ ਸੰਯੁਕਤ ਰੂਪ ‘ਚ ਮਾਛੀਵਾੜਾ ਬਲਾਕ ਦੇ 24 ਪਿੰਡਾਂ ਨੂੰ 1 ਕਰੋੜ 3 ਲੱਖ ਰੁਪਏ ਦੀ ਗਰਾਂਟਾਂ ਦੇ ਗੱਫ਼ੇ ਵੰਡੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਚਾਇਤਾਂ ਇਸ ਰਾਸ਼ੀ ਨਾਲ ਆਪੋ-ਆਪਣੇ ਪਿੰਡਾਂ ਦੇ ਵਿਕਾਸ ਕਾਰਜ਼ ਕਰਵਾਉਣ। ਜਾਣਕਾਰੀ ਅਨੁਸਾਰ ਮੰਡ ਸ਼ੇਰੀਆਂ, ਮੁਹੱਦੀਪੁਰ, ਸ਼ਰਬਤਗੜ੍ਹ, ਬਹਿਲੋਲਪੁਰ ਸਮੇਤ ਹੋਰ ਬਹੁਤ ਸਾਰੇ ਪਿੰਡਾਂ ਨੂੰ ਲੱਖਾਂ ਰੁਪਏ ਦੀ ਗਰਾਂਟ ਵੰਡੀ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਇਹ ਰਾਸ਼ੀ ਪਿੰਡਾਂ ਦੇ ਵਿਕਾਸ ਲਈ ਭੇਜੀ ਗਈ ਹੈ ਇਸ ਕਰਕੇ ਇਹ ਜਲਦ ਤੋਂ ਜਲਦ ਵਿਕਾਸ ਕਾਰਜ਼ਾਂ ‘ਤੇ ਲਗਾਈ ਜਾਵੇ ਤਾਂ ਜੋ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਹ ਸਾਰਾ ਪੈਸਾ ਵਰਤੋਂ ‘ਚ ਆ ਸਕੇ।
ਕਰਨਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਲਕਾ ਸਮਰਾਲਾ ‘ਚ ਬਿਜਲੀ ਦੇ ਕੱਟਾਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਤੇ ਸਪਲਾਈ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ 3 ਨਵੇਂ 66 ਕੇਵੀ ਦੇ ਬਿਜਲੀ ਗਰਿੱਡ ਲਗਾਉਣ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਬੇਟ ਖੇਤਰ ‘ਚ ਬਿਜਲੀ ਸਪਲਾਈ ‘ਚ ਸੁਧਾਰ ਲਿਆਉਣ ਲਈ ਸੈਸੋਂਵਾਲ ਕਲਾਂ ਵਿਖੇ ਇੱਕ ਬਿਜਲੀ ਗਰਿੱਡ ਲਗਾਇਆ ਜਾਵੇਗਾ ਤੇ ਉਸ ਤੋਂ ਇਲਾਵਾ ਇੱਕ ਸਮਰਾਲਾ ਸ਼ਹਿਰ ਦੇ ਪਿੰਡ ਨੇੜ੍ਹੇ ਇੱਕ ਹੋਰ ਗਰਿੱਡ ਲਈ ਜਗ੍ਹਾ ਦੇਖੀ ਜਾ ਰਹੀ ਹੈ।
You may like
-
ਲੋਕ ਨਿਰਮਾਣ ਮੰਤਰੀ ਨੇ 11.93 ਕਰੋੜ ਰੁਪਏ ਦੇ ਦੋ ਸੜਕੀ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
-
ਡਿਪਟੀ ਕਮਿਸ਼ਨਰ ਵੱਲੋਂ ਪਿੰਡ ਬੁਰਜ਼ ਪਵਾਤ ਦੀ ਸਰਕਾਰੀ ਗਊਸ਼ਾਲਾ ਦਾ ਦੌਰਾ
-
ਸਮਰਾਲਾ ਹਲਕੇ ’ਚ ਆਮ ਆਦਮੀ ਪਾਰਟੀ ਅੱਗੇ, ਬਲਬੀਰ ਰਾਜੇਵਾਲ ਰਹੇ ਪਿੱਛੇ
-
ਸਮਰਾਲਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਬ੍ਰੇਨ ਹੈਂਮਰਿਜ ਨਾਲ ਵਿਗੜੀ ਹਾਲਤ, ਫੋਰਟਿਸ ‘ਚ ਦਾਖ਼ਲ
-
ਪਾਰਟੀ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਪਾਰਟੀ ’ਚੋਂ ਕੱਢਿਆ
-
ਪੰਜਾਬ ਦੇ ਬਾਕੀ 116 ਵਿਧਾਇਕਾਂ ਨੂੰ ਮਾਤ ਦੇਣ ਦੀ ਰੱਖਦਾ ਹਾਂ ਕਾਬਲੀਅਤ – ਰਾਜੇਵਾਲ