Connect with us

ਪੰਜਾਬੀ

ਵਿਧਾਇਕਾ ਛੀਨਾ ਨੇ 44 ਲੱਖ ਦੀ ਲਾਗਤ ਨਾਲ ਬਣਨ ਵਾਲੀ ਗਲੀ ਦਾ ਕੀਤਾ ਉਦਘਾਟਨ  

Published

on

MLA Chhina inaugurated the street to be built at a cost of 44 lakhs

ਲੁਧਿਆਣਾ  : ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ  ਵੱਲੋਂ ਅੱਜ ਹਲਕੇ ਅਧੀਨ ਪੈਂਦੇ ਵਾਰਡ ਨੰ : 40 ‘ ਚ ਸਥਿੱਤ  ਮੁਹੱਲਾ ਕੋਟ ਮੰਗਲ ਸਿੰਘ ਦੀ ਗਲੀ ਨੰ : 18 ਨੂੰ ਬਣਾਉਣ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਬੀਬੀ ਛੀਨਾ ਨੇ ਦੱਸਿਆ ਕਿ ਇਸ ਗਲੀ ਦੀ ਬਹੁਤ ਹੀ ਤਰਸਯੋਗ ਹਾਲਤ ਸੀ  ਜਿਸ ਨੂੰ ਦੇਖਦਿਆਂ ਇਸ ਨੂੰ ਪਹਿਲ ਦੇ ਆਧਾਰ ਤੇ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਗਲੀ ਨੂੰ ਬਣਾਉਣ ਤੇ 44 ਲੱਖ ਰੁਪਏ ਦੀ ਲਾਗਤ ਆਵੇਗੀ ।

ਇਸ ਮੌਕੇ ਤੇ ਬੀਬੀ ਛੀਨਾ ਨੇ ਕਿਹਾ ਕਿ ਵਾਰਡ ਨੰ : 40 ਦੀਆਂ ਰਹਿੰਦੀਆਂ ਅਧੂਰੀਆਂ ਗਲੀਆਂ  ਜਾਂ ਸੜਕਾਂ ਨੂੰ ਵੀ ਜਲਦ ਹੀ ਬਣਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਵਾਰਡ ਅੰਦਰ ਵੱਖ – ਵੱਖ ਤਰ੍ਹਾਂ ਦੇ ਪੌਦੇ ਲਗਾ ਕੇ ਇਸ ਵਾਰਡ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ ਤਾਂ ਜੋ ਵਿਰੋਧੀਆਂ ਨੂੰ ਪਤਾ ਲੱਗ ਸਕੇ ਕਿ ਆਮ ਆਦਮੀ ਪਾਰਟੀ ਕੰਮ ਕਰਨ ‘ ਚ ਵਿਸ਼ਵਾਸ ਰੱਖਦੀ ਹੈ ਨਾ ਕਿ ਸ਼ੋਸ਼ੇਬਾਜ਼ੀਆਂ ਕਰਨ ਵਿੱਚ । ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਅਧੀਨ ਪੈਂਦੇ ਸਾਰੇ ਵਾਰਡਾਂ ‘ ਚ ਹੀ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ।

ਵਿਧਾਇਕ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਤੇ ਵਾਰਡ ਵਾਸੀਆਂ ਨੇ ਬੀਬੀ ਰਜਿੰਦਰਪਾਲ ਕੌਰ ਛੀਨਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ । ਇਸ ਮੌਕੇ ਤੇ ਐਡਵੋਕੇਟ ਗੌਰਵ ਅਰੋੜਾ , ਅਮਰਜੀਤ ਅਰੋੜਾ , ਜਤਿੰਦਰ ਸਿੰਘ , ਸਹਿਜਦੀਪ ਸਿੰਘ , ਦਰਸ਼ਨ ਸਿੰਘ , ਮਨਪ੍ਰੀਤ ਸਿੰਘ , ਮਨੀਸ਼ ਧਵਨ ਅਤੇ ਹੋਰ ਵੀ ਹਾਜ਼ਰ ਸਨ ।

Facebook Comments

Trending